Delhi Metro Viral Video: ਦਿੱਲੀ ਮੈਟਰੋ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਕਦੇ ਬਿਕਨੀ ਗਰਲ ਦੀ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਕਦੇ ਕੁਝ ਹੋਰ। ਹੁਣ ਦਿੱਲੀ ਮੈਟਰੋ (Delhi Metro Viral Video) ਦਾ ਇੱਕ ਹੋਰ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਹਾਲ ਹੀ ਵਿੱਚ ਦਿੱਲੀ ਮੈਟਰੋ ਪਲੇਟਫਾਰਮ ਵਿੱਚ ਇੱਕ ਹੋਰ ਵੀਡੀਓ ਲੋਕਾਂ ਦੇ ਧਿਆਨ ਵੱਲ ਖਿੱਚ ਰਹੀ ਹੈ, ਇੱਕ ਕੁੜੀ ਲਤਾ ਮੰਗੇਸ਼ਵਰ ਦੇ ਗੀਤਾਂ ਉੱਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।


COMMERCIAL BREAK
SCROLL TO CONTINUE READING

ਇਨ੍ਹਾਂ ਕੁਝ ਵੀਡੀਓਜ਼ ਲੋਕਾਂ ਨੂੰ ਹਸਾ-ਹਸਾ ਕਰ ਲੋਟਪੋਟ ਕਰ ਰਹੇ ਹਨ। ਉਹੀ ਕੁਝ ਵੀਡਿਓ ਤਾਂ ਇਸ ਤਰ੍ਹਾਂ ਦੇ ਵੀ ਹਨ ਜੋ ਕੁਝ ਲੋਕਾਂ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਚਾਂਦ, ਲਾਇਕਸ ਅਤੇ ਸੋਸ਼ਲ ਮੀਡੀਆ ਦੀ ਲਾਈਮਲਾਈਟ ਇਕੱਠੇ ਕਰਨ ਲਈ ਕੁੱਝ ਲੋਕ ਕਿਸੇ ਵੀ ਹਦ ਤੱਕ ਜਾਣ ਨੂੰ ਤਿਆਰ ਨਜ਼ਰ ਆਉਂਦੇ ਹਨ ਜਿਸ ਨੂੰ ਵੇਖ ਕੇ ਯਾਤਰੀ ਵੀ ਅਜੀਬ ਮਹਿਸੂਸ ਕਰਦੇ ਹਨ। ਹਾਲ ਹੀ ਵਿੱਚ ਦਿੱਲੀ ਮੈਟਰੋ ਪਲੇਟਫਾਰਮ ਦੇ ਇੱਕ ਪਾਸੇ ਵੀਡੀਓ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ, ਜਿਸ ਵਿੱਚ ਇੱਕ ਕੁੜੀ ਲਤਾ ਮੰਗੇਸ਼ਵਰ ਦੇ ਗੀਤਾਂ ਉੱਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।


Delhi Metro Viral Video



ਇਹ ਵੀ ਪੜ੍ਹੋ: Gangster Lawrence Bishnoi News: ਬਠਿੰਡਾ ਜੇਲ੍ਹ 'ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵਿਗੜੀ ਸਿਹਤ

ਦਿੱਲੀ ਮੈਟਰੋ 'ਚ ਅਕਸਰ ਹੀ ਕੁਝ ਲੋਕ ਬੇਤੁਕਾ ਡਰਾਮਾ ਕਰਦੇ ਹੋਏ ਤੇ ਅਜੀਬੋ-ਗਰੀਬ ਹਰਕਤਾਂ ਕਰਦੇ ਨਜ਼ਰ ਆਉਂਦੇ ਹਨ, ਜਿਸ ਕਾਰਨ DMRC ਨੂੰ ਵੀ ਸ਼ਰਮਿੰਦਾ ਹੋਣਾ ਪੈਂਦਾ ਹੈ। ਪਿਛਲੇ ਵੀਰਵਾਰ ਨੂੰ ਪੋਲ ਡਾਂਸ ਨਾਲ ਕੁੜੀਆਂ ਦਾ ਡਾਂਸ ਵੀਡੀਓ ਅੰਨ੍ਹੇਵਾਹ ਵਾਇਰਲ ਹੋ ਰਿਹਾ ਸੀ, ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਇੱਕ ਪ੍ਰਭਾਵਕ ਦਾ ਡਾਂਸ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮੈਟਰੋ ਸਟੇਸ਼ਨ 'ਤੇ ਟਰੇਨ ਰੁਕਦੇ ਹੀ ਲੜਕੀ ਡਾਂਸ ਕਰਨਾ ਸ਼ੁਰੂ ਕਰ ਦਿੰਦੀ ਹੈ।


ਵੀਡੀਓ ਦੇ ਬੈਕਗ੍ਰਾਊਂਡ 'ਚ ਲਤਾ ਮੰਗੇਸ਼ਕਰ ਅਤੇ ਉਦਿਤ ਨਾਰਾਇਣ ਦਾ ਗੀਤ 'ਅੰਧੇਖੀ' ਸੁਣਾਈ ਦੇ ਰਿਹਾ ਹੈ। ਵੀਡੀਓ 'ਚ ਲੜਕੀ ਅਜੀਬ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉੱਥੇ ਮੌਜੂਦ ਲੋਕ ਹੈਰਾਨ ਰਹਿ ਗਏ।


ਦੱਸ ਦਈਏ ਇਹ ਵੀਡੀਓ ਸੋਸ਼ਲ ਮੀਡਿਆ ਇੰਫਲੁਇੰਸਰ ਸੀਮਾ ਕਨੋਜਿਆ ਦੀ ਹੈ। ਸੀਮਾ ਨੇ 23 ਜੂਨ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਡਾਂਸ ਦੀ ਵੀਡੀਓ ਅਪਲੋਡ ਕੀਤੀ ਅਤੇ ਇਨ੍ਹਾਂ ਕੁਝ ਦਿਨਾਂ ਦੇ ਅੰਦਰ ਹੀ ਕਲਿੱਪ ਨੇ 15000 ਤੋਂ ਵੱਧ ਲਾਈਕਸ ਕਮਾ ਲਏ ਹਨ। ਦਿੱਲੀ ਮੈਟਰੋ ਵਿੱਚ ਪਹਿਲਾਂ ਵੀ ਕਈ ਵਾਰ ਅਜਿਹੀਆਂ ਗਤੀਵਿਧੀਆਂ ਵੇਖੀਆਂ ਜਾ ਚੁੱਕੀਆਂ ਹਨ, ਹੁਣ ਕੋਈ ਵੀ ਯਾਤਰੀ ਇਸ ਬਾਰੇ ਪਰੇਸ਼ਾਨ ਨਹੀਂ ਹੋਣਾ ਚਾਹੁੰਦਾ ਹੈ।


ਇਹ ਵੀ ਪੜ੍ਹੋ:  Sonam Bajwa Latest Photos: ਅਦਾਕਾਰ ਸੋਨਮ ਬਾਜਵਾ ਨੇ ਬਿਨ੍ਹਾਂ ਐਡਿਟ ਕੀਤੇ ਤਸਵੀਰਾਂ ਕੀਤੀਆਂ ਸ਼ੇਅਰ

ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਗਿਆ ਹੈ।  ਜਿਸ 'ਤੇ ਯੂਜ਼ਰਸ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਇਹ ਵੀਡੀਓ ਇਸ ਸਾਲ 23 ਜੂਨ ਨੂੰ ਸ਼ੇਅਰ ਕੀਤੀ ਗਈ ਸੀ, ਜਿਸ ਨੂੰ ਹੁਣ ਤੱਕ 16 ਹਜ਼ਾਰ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਇਕ ਯੂਜ਼ਰ ਨੇ ਲਿਖਿਆ, 'ਜਿਗਰ ਜ਼ਰੂਰ ਹੋਣਾ ਚਾਹੀਦਾ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ, 'ਆਖ਼ਰ ਅਜਿਹੇ ਲੋਕ ਕਿੱਥੋਂ ਆਉਂਦੇ ਹਨ?'