ZOLGENSMA Gene Therapy: ਕੀ ਹੈ ਸਾਢੇ 17 ਕਰੋੜ ਰੁਪਏ ਦੀ ਜ਼ੋਲਗੇਨਸਮਾ ਜੀਨ ਥੈਰੇਪੀ? ਜਾਣੋ ਇਸ ਬਾਰੇ ਕੁਝ ਖਾਸ ਗੱਲਾਂ
ZOLGENSMA Gene Therapy: ਇੱਥੇ ਗੱਲ ਕਰਾਂਗੇ ਕਿ ਜ਼ੋਲਗੇਨਸਮਾ ਜੀਨ ਥੈਰੇਪੀ ਕੀ ਹੈ, ਇਹ ਇੰਨੀ ਮਹਿੰਗੀ ਕਿਉਂ ਹੈ ਅਤੇ ਇਹ ਕਿਵੇਂ ਕੰਮ ਕਰਦੀ ਹੈ।
What is ZOLGENSMA Gene Therapy in Punjabi? ਜਦੋਂ ਦੀ ਡੇਢ ਸਾਲ ਦੇ ਕਨਵ ਜਾਂਗਰਾ, ਜਿਸ ਨੂੰ ਐਸਐਮਏ ਟਾਈਪ 1 ਦੀ ਜੈਨਿਟੀਕ ਬਿਮਾਰੀ ਸੀ, ਦੀ ਸਿਹਤਯਾਬੀ ਦੀ ਖ਼ਬਰ ਸਾਹਮਣੇ ਆਈ ਹੈ, ਉਦੋਂ ਦੀ ਲੋਕ ਹੈਰਾਨ ਹਨ ਕਿ ਅਜਿਹੀ ਕਿਹੋ ਜਿਹੀ ਬਿਮਾਰੀ ਸੀ ਕਿ ਇਸਦੇ ਇਲਾਜ ਲਈ 17.50 ਕਰੋੜ ਰੁਪਏ ਲੱਗ ਗਏ। ਇਸ ਬਿਮਾਰੀ ਬਾਰੇ ਅਸੀਂ ਇੱਕ ਆਰਟੀਕਲ ਪਹਿਲਾਂ ਹੀ ਵਿਸਥਾਰ ਨਾਲ ਲਿਖ ਚੁੱਕੇ ਹਨ ਜਿਸਦਾ ਲਿੰਕ ਇੱਥੇ ਥੱਲੇ ਵੀ ਦਿੱਤਾ ਹੋਇਆ ਹੈ। ਹੁਣ ਅਸੀਂ ਇੱਥੇ ਗੱਲ ਕਰਾਂਗੇ ਕਿ ਜ਼ੋਲਗੇਨਸਮਾ ਜੀਨ ਥੈਰੇਪੀ ਕੀ ਹੈ, ਇਹ ਇੰਨੀ ਮਹਿੰਗੀ ਕਿਉਂ ਹੈ ਅਤੇ ਇਹ ਕਿਵੇਂ ਕੰਮ ਕਰਦੀ ਹੈ।
What is ZOLGENSMA Gene Therapy in Punjabi?
ਦੱਸ ਦਈਏ ਕਿ Zolgensma ਇੱਕ ਦਵਾਈ ਹੈ ਜਿਹੜੀ ਕਿ SMN1 ਜੀਨ ਵਿੱਚ ਜੈਨੇਟਿਕ ਤਬਦੀਲੀਆਂ ਕਰਦਿਆਂ ਸਪਾਈਨਲ ਮਾਸਕੂਲਰ ਐਟ੍ਰੋਫੀ (SMA) ਦਾ ਇਲਾਜ ਕਰਦੀ ਹੈ ਅਤੇ ਇਸਨੂੰ FDA ਵੱਲੋਂ ਵੀ ਮਾਨਤਾ ਪ੍ਰਾਪਤ ਹੈ। ਜ਼ੋਲਗਨਸਮਾ 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ।
SMA ਯਾਨੀ ਸਪਾਈਨਲ ਮਾਸਕੂਲਰ ਐਟ੍ਰੋਫੀ ਇੱਕ ਦੁਰਲੱਭ ਸਥਿਤੀ ਹੈ ਜੋ ਦਿਮਾਗ ਅਤੇ ਰੀੜ੍ਹ ਦੀ ਹੱਡੀ ਵਿੱਚ ਨਸਾਂ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਮਾਸਪੇਸ਼ੀਆਂ ਦੀ ਕਮਜ਼ੋਰੀ ਨਾਲ ਸਾਹ ਲੈਣ, ਬੋਲਣ, ਨਿਗਲਣ ਅਤੇ ਤੁਰਨ ਵਰਗੀਆਂ ਗਤੀਵਿਧੀਆਂ ਵਿੱਚ ਪਰੇਸ਼ਾਨੀ ਹੁੰਦੀ ਹੈ।
ZOLGENSMA Gene Therapy cost: ਇੰਨੀ ਮਹਿੰਗੀ ਕਿਉਂ ਹੈ ਇਹ ਦਵਾਈ?
Zolgensma ਸਪਾਈਨਲ ਮਾਸਕੂਲਰ ਐਟ੍ਰੋਫੀ (SMA) ਜੀਨ ਥੈਰੇਪੀ ਸਿਰਫ ਇੱਕ ਵਾਰ ਇਸਤੇਮਾਲ ਕੀਤੀ ਜਾਂਦੀ ਹੈ ਜਿਸਦਾ ਇੱਕਲੇ ਇਲਾਜ ਲਈ $2.1 ਮਿਲੀਅਨ ਯਾਨੀ 17.5 ਕਰੋੜ ਰੁਪਏ ਖਰਚ ਆਉਂਦਾ ਹੈ। Zolgensma ਦੇ ਇੰਨੇ ਮਹਿੰਗੇ ਹੋਣ ਦਾ ਕਾਰਨ ਇਹ ਹੈ ਕਿ ਇਹ ਦਵਾਈ ਇਸ ਵਿਨਾਸ਼ਕਾਰੀ ਬਿਮਾਰੀ ਤੋਂ ਪ੍ਰਭਾਵਿਤ ਬੱਚੇ ਦੇ ਪਰਿਵਾਰਾਂ ਦੇ ਜੀਵਨ ਨੂੰ ਬਦਲ ਦਿੰਦਿਆਂ ਹੈ। ਇਸਦੀ ਕੀਮਤ ਨੂੰ ਲੈ ਪਹਿਲਾਂ ਵੀ ਕਈ ਵਾਰ ਵਿਵਾਦ ਹੋਏ ਹਨ ਪਾਰ ਇਹ ਨੋਵਾਰਟਿਸ ਦਾ ਹੈ ਜੋ ਕਿ ਹਰ ਵਾਰ ਇਸਦੇ ਅਸਰ ਦਾ ਅਧਾਰ ਬਣਾ ਕੇ ਸਪਸ਼ਟੀਕਰਨ ਦਿੰਦਾ ਹੈ।
How does ZOLGENSMA Gene Therapy work? ਇਹ ਕਿਵੇਂ ਕੰਮ ਕਰਦਾ ਹੈ?
Zolgensma (onasemnogene abeparvovec-xioi) ਗੈਰ-ਕਾਰਜਸ਼ੀਲ SMN1 ਜੀਨ ਨੂੰ ਬਦਲ ਕੇ ਇੱਕ ਮਨੁੱਖੀ SMN ਜੀਨ ਦੀ ਇੱਕ ਨਵੀਂ ਕਾਰਜਸ਼ੀਲ ਕਾਪੀ ਨਾਲ ਬਦਲ ਦਿੰਦਾ ਹੈ। ਅਜਿਹਾ ਇੱਕ ਵੈਕਟਰ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ ਜੋ ਇੱਕ "ਕੈਰੀਅਰ" ਵਜੋਂ ਕੰਮ ਕਰਦਾ ਹੈ ਅਤੇ ਸਰੀਰ ਵਿੱਚ ਨਵੇਂ, ਕੰਮ ਕਰਨ ਵਾਲੇ SMN1 ਜੀਨ ਨੂੰ ਪ੍ਰਾਪਤ ਕਰ ਸਕਦਾ ਹੈ। ਇਸ ਵਿੱਚ ਵੈਕਟਰ AAV9 ਨਾਮਕ ਇੱਕ ਵਾਇਰਸ ਹੈ, ਜਿਸਦਾ DNA ਹਟਾ ਕੇ SMN1 ਜੀਨ ਨਾਲ ਬਦਲ ਦਿੱਤਾ ਜਾਂਦਾ ਹੈ। ਇਸ ਕਿਸਮ ਦਾ ਵਾਇਰਸ ਮਰੀਜ ਨੂੰ ਬਿਮਾਰ ਨਹੀਂ ਬਣਾਉਂਦਾ ਪਰ ਤੇਜ਼ੀ ਨਾਲ ਸਰੀਰ ਵਿੱਚੋਂ ਮੋਟਰ ਨਿਊਰੋਨ ਸੈੱਲਾਂ ਤੱਕ ਜਾ ਕੇ ਨਵਾਂ ਜੀਨ ਪ੍ਰਦਾਨ ਕਰਦਾ ਹੈ।
ਜ਼ੋਲਗਨਸਮਾ ਮੋਟਰ ਨਿਊਰੋਨ ਸੈੱਲ ਦੇ ਨਿਊਕਲੀਅਸ ਦੇ ਅੰਦਰ ਜਾ ਕੇ ਨਵਾਂ SMN1 ਪ੍ਰੋਟੀਨ ਬਣਾਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਇੱਕ ਵਾਰ ਜਦੋਂ ਜੀਨ ਆਪਣੀ ਮੰਜ਼ਿਲ 'ਤੇ ਪਹੁੰਚ ਗਿਆ ਤਾਂ ਵੈਕਟਰ ਟੁੱਟ ਜਾਂਦਾ ਹੈ ਤੇ ਸਰੀਰ ਵਿੱਚੋਂ ਬਾਹਰ ਨਿਕਲ ਜਾਂਦਾ ਹੈ। ਲਿਹਾਜ਼ਾ ਬੱਚੇ ਦੇ ਡੀਐਨਏ ਦਾ ਹਿੱਸਾ ਨਹੀਂ ਬਣਦਾ।
ਇਹ ਵੀ ਪੜ੍ਹੋ: Kanav Jangra Gets New life: ਡੇਢ ਸਾਲ ਦੇ ਬੱਚੇ ਲਈ ਲਈ ਮਸੀਹਾ ਬਣੇ ਐਮਪੀ ਸੰਜੀਵ ਅਰੋੜਾ, ਸਾਢੇ 17 ਕਰੋੜ ਰੁਪਏ ਦਾ ਕੀਤਾ ਇੰਤਜ਼ਾਮ
ਇਹ ਵੀ ਪੜ੍ਹੋ: Spinal Muscular Atrophy Type 1: ਡੇਢ ਸਾਲ ਦੇ ਬੱਚੇ ਦੇ ਇਲਾਜ ਲਈ ਲੱਗ ਗਏ ਸਾਢੇ 17 ਕਰੋੜ ਰੁਪਏ, ਜਾਣੋ ਕੀ ਸੀ ਅਜਿਹੀ ਗੰਭੀਰ ਬਿਮਾਰੀ