Bathinda News: ਬਠਿੰਡਾ ਦੇ ਨੌਜਵਾਨ ਨੇ ਆਰਮੀ ਦੇ ਪੁਰਾਣੇ ਹੈਲੀਕਾਪਟਰ `ਚ ਬਣਾਇਆ ਰੈਸਟੋਰੈਂਟ
![Bathinda News: ਬਠਿੰਡਾ ਦੇ ਨੌਜਵਾਨ ਨੇ ਆਰਮੀ ਦੇ ਪੁਰਾਣੇ ਹੈਲੀਕਾਪਟਰ 'ਚ ਬਣਾਇਆ ਰੈਸਟੋਰੈਂਟ Bathinda News: ਬਠਿੰਡਾ ਦੇ ਨੌਜਵਾਨ ਨੇ ਆਰਮੀ ਦੇ ਪੁਰਾਣੇ ਹੈਲੀਕਾਪਟਰ 'ਚ ਬਣਾਇਆ ਰੈਸਟੋਰੈਂਟ](https://hindi.cdn.zeenews.com/hindi/sites/default/files/styles/zm_500x286/public/2023/11/29/2492293-kisan-9.jpg?itok=tajQf4-7)
Bathinda News: ਪੰਜਾਬ ਦੇ ਨੌਜਵਾਨਾਂ ਵਿੱਚ ਜਿੱਥੇ ਇੱਕ ਪਾਸੇ ਵਿਦੇਸ਼ ਜਾਣ ਦਾ ਰੁਝਾਨ ਵਧ ਰਿਹਾ ਹੈ ਉੱਥੇ ਹੀ ਬਠਿੰਡਾ ਦੇ ਇੱਕ ਨੌਜਵਾਨ ਨੇ ਪੰਜਾਬ ਵਿੱਚ ਰਹਿ ਕੇ ਜਿੱਥੇ ਆਪਣਾ ਸ਼ੌਂਕ ਪੂਰਾ ਕਰਨ ਲਈ ਵੱਖਰਾ ਉਪਰਾਲਾ ਕੀਤਾ।
Bathinda News: ਪੰਜਾਬ ਦੇ ਨੌਜਵਾਨਾਂ ਵਿੱਚ ਜਿੱਥੇ ਇੱਕ ਪਾਸੇ ਵਿਦੇਸ਼ ਜਾਣ ਦਾ ਰੁਝਾਨ ਵਧ ਰਿਹਾ ਹੈ ਉੱਥੇ ਹੀ ਬਠਿੰਡਾ ਦੇ ਇੱਕ ਨੌਜਵਾਨ ਨੇ ਪੰਜਾਬ ਵਿੱਚ ਰਹਿ ਕੇ ਜਿੱਥੇ ਆਪਣਾ ਸ਼ੌਂਕ ਪੂਰਾ ਕਰਨ ਲਈ ਵੱਖਰਾ ਉਪਰਾਲਾ ਕੀਤਾ। ਉੱਥੇ ਹੀ ਆਪਣੇ ਸ਼ੌਂਕ ਨੂੰ ਆਪਣਾ ਰੁਜ਼ਗਾਰ ਬਣਾ ਲਿਆ ਹੈ।
ਅੱਜ ਦੇ ਸਮੇਂ ਵਿੱਚ ਹਰ ਕੋਈ ਭੋਜਨ ਦਾ ਬਹੁਤ ਸ਼ੌਕੀਨ ਹੈ। ਛੋਟੀਆਂ-ਛੋਟੀਆਂ ਖੁਸ਼ੀਆਂ ਲਈ ਲੋਕ ਰੈਸਟੋਰੈਂਟਾਂ ਵਿੱਚ ਪਾਰਟੀਆਂ ਮਨਾਉਂਦੇ ਹਨ। ਤੁਸੀਂ ਬਹੁਤ ਸਾਰੇ ਰੈਸਟੋਰੈਂਟ ਦੇਖੇ ਹੋਣਗੇ। ਪਰ ਕੀ ਤੁਸੀਂ ਕਦੇ ਹੈਲੀਕਾਪਟਰ ਨੂੰ ਰੈਸਟੋਰੈਂਟ ਵਿੱਚ ਬਦਲਦੇ ਦੇਖਿਆ ਹੈ? ਜੇਕਰ ਨਹੀਂ, ਤਾਂ ਬਠਿੰਡਾ ਵਿੱਚ ਤੁਹਾਡੇ ਲਈ ਹੈਲੀਕਾਪਟਰ ਵਿੱਚ ਰੈਸਟੋਰੈਂਟ ਬਣਾਇਆ ਗਿਆ ਹੈ। ਬਠਿੰਡਾ ਦੇ ਇੱਕ ਪਿੰਡ ਦੇ ਰਹਿਣ ਵਾਲੇ ਨੌਜਵਾਨ ਲਵਪ੍ਰੀਤ ਸਿੰਘ ਨੇ ਏਅਰ ਫੋਰਸ ਦੇ ਪੁਰਾਣੇ ਹੈਲੀਕਾਪਟਰ ਨੂੰ ਆਪਣੇ ਰੈਸਟੋਰੈਂਟ ਦੀ ਛੱਤ ਉਤੇ ਰੱਖ ਕੇ ਉਸ ਵਿੱਚ ਰੈਸਟੋਰੈਂਟ ਖੋਲ੍ਹ ਦਿੱਤਾ ਹੈ। ਅਨੋਖੇ ਰੈਸਟੋਰੈਂਟ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਇੰਨਾ ਹੀ ਨਹੀਂ ਰੈਸਟੋਰੈਂਟ ਵਿੱਚ ਵੇਟਰ ਵੀ ਵਿਦੇਸ਼ੀ ਮੂਲ ਦੇ ਰੱਖੇ ਗਏ ਹਨ, ਬਠਿੰਡਾ ਸ਼ਹਿਰ ਵਿੱਚ ਹੈਲੀਕਾਪਟਰ ਜਾਂ ਜਹਾਜ਼ ਦੀ ਫੀਲਿੰਗ ਦੇਣ ਲਈ ਬਣਾਇਆ ਗਿਆ। ਇਹ ਰੈਸਟੋਰੈਂਟ ਸ਼ਹਿਰ ਵਾਸੀਆਂ ਦੇ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਹ ਰੈਸਟੋਰੈਂਟ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਹੇ ਹਨ। ਲੋਕ ਇੱਥੇ ਸੈਲਫੀ ਲੈਣ ਅਤੇ ਹਵਾਈ ਜਹਾਜ਼ ਦੇ ਅੰਦਰ ਖਾਣਾ ਖਾਣ ਲਈ ਆ ਰਹੇ ਹਨ।
ਇਹ ਵੀ ਪੜ੍ਹੋ : Assembly Session: ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ 'ਚ ਕਈ ਮੁੱਦਿਆਂ 'ਤੇ ਹੋਈ ਤਲਖੀ, ਚਾਰ ਬਿੱਲ ਪਾਸ
ਨੌਜਵਾਨ ਦਾ ਕਹਿਣਾ ਹੈ ਕਿ ਵਿਦੇਸ਼ ਜਾਣ ਦੀ ਬਜਾਏ ਪੰਜਾਬ ਵਿੱਚ ਰਹਿ ਕੇ ਹੀ ਮਿਹਨਤ ਕਰਕੇ ਪੰਜਾਬ ਨੂੰ ਹੀ ਵਿਦੇਸ਼ ਵਰਗਾ ਬਣਾਉਣਾ ਚਾਹੁੰਦਾ ਹੈ। ਨੌਜਵਾਨ ਨੇ ਹੋਰ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਨ ਦੀ ਬਜਾਏ ਪੰਜਾਬ ਵਿੱਚ ਹੀ ਰਹਿ ਕੇ ਆਪਣਾ ਰੁਜ਼ਗਾਰ ਚਲਾਉਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : Chandigarh News: ਚੰਡੀਗੜ੍ਹ 'ਚ ਪੀਜੀ 'ਚ ਲੜਕੀ ਕੈਮਰਾ ਲਗਾ ਕੇ ਦੂਜੀਆਂ ਕੁੜੀਆਂ ਦੀ ਬਣਾਉਂਦੀ ਸੀ ਅਸ਼ਲੀਲ ਵੀਡੀਓ; ਪ੍ਰੇਮੀ ਸਮੇਤ ਕਾਬੂ
ਬਠਿੰਡਾ ਤੋਂ ਕੁਲਬੀਰ ਬੀਰਾ ਦੀ ਰਿਪੋਰਟ