Same Sex Marriage News: ਕਈ ਵਾਰ ਬਹੁਤ ਦਿਲਚਸਪ ਕੇਸ ਅਦਾਲਤਾਂ ਵਿੱਚ ਆਉਂਦੇ ਹਨ ਤੇ ਸੁਰਖੀਆਂ ਬਣਦੇ ਹਨ। ਅਜਿਹਾ ਹੀ ਇੱਕ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਵਿੱਚ ਸਾਹਮਣੇ ਆਇਆ ਹੈ, ਜਿੱਥੇ ਦੋ ਲੜਕੀਆਂ ਨੇ ਇੱਕ-ਦੂਜੇ ਨਾਲ ਵਿਆਹ ਕਰਨ ਦੀ ਇਜਾਜ਼ਤ ਮੰਗਣ ਲਈ ਪਟੀਸ਼ਨ ਦਾਇਰ ਕੀਤੀ ਹੈ। ਚੰਡੀਗੜ੍ਹ ਦੇ ਸੈਕਟਰ-56 'ਚ ਰਹਿਣ ਵਾਲੀਆਂ ਇਨ੍ਹਾਂ ਦੋਵਾਂ ਲੜਕੀਆਂ ਨੇ ਹਾਈ ਕੋਰਟ 'ਚ ਦਾਇਰ ਆਪਣੀ ਪਟੀਸ਼ਨ 'ਚ ਕਿਹਾ ਹੈ ਕਿ 'ਇੱਕ ਲੜਕੀ ਦਾ ਪਰਿਵਾਰ ਉਨ੍ਹਾਂ ਦੇ ਰਿਸ਼ਤੇ ਲਈ ਰਾਜ਼ੀ ਹੈ ਪਰ ਦੂਜੀ ਲੜਕੀ ਦੇ ਪਰਿਵਾਰ ਵਾਲੇ ਇਸ ਰਿਸ਼ਤੇ ਨੂੰ ਸਵੀਕਾਰ ਨਹੀਂ ਕਰਦੇ।


COMMERCIAL BREAK
SCROLL TO CONTINUE READING

ਇਸ ਲਈ ਦੋਵਾਂ ਨੂੰ ਵਿਆਹ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਇਸ 'ਤੇ ਹਾਈ ਕੋਰਟ ਨੇ ਕਿਹਾ ਕਿ ਭਾਰਤ 'ਚ ਸਮਲਿੰਗੀ ਵਿਆਹ ਜਾਇਜ਼ ਨਹੀਂ ਹੈ ਅਤੇ ਇਸ ਨਾਲ ਜੁੜੇ ਕਈ ਮਾਮਲੇ ਅਜੇ ਵੀ ਸੁਪਰੀਮ ਕੋਰਟ 'ਚ ਚੱਲ ਰਹੇ ਹਨ। ਅਜਿਹੇ 'ਚ ਅਦਾਲਤ ਦੋਹਾਂ ਨੂੰ ਇਕੱਠੇ ਰਹਿਣ ਦੀ ਇਜਾਜ਼ਤ ਦੇ ਸਕਦੀ ਹੈ ਪਰ ਵਿਆਹ ਦੀ ਨਹੀਂ।


ਇਹ ਵੀ ਪੜ੍ਹੋ : Coronavirus Punjab: ਪੰਜਾਬ 'ਚ ਦੋ ਕੋਰੋਨਾ ਪੀੜਤਾਂ ਦੀ ਮੌਤ, ਜਾਣੋ ਕੀ ਕਹਿੰਦੇ ਨੇ ਪੰਜਾਬ ਦੇ ਅੰਕੜੇ


ਇਨ੍ਹਾਂ ਲੜਕੀਆਂ ਦੇ ਵਕੀਲ ਧਨਵਿੰਦਰ ਸਿੰਘ ਨੇ ਦੱਸਿਆ ਕਿ ਅਦਾਲਤ ਨੇ ਚੰਡੀਗੜ੍ਹ ਪੁਲਿਸ ਨੂੰ ਦੋਵੇਂ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ ਵੀ ਦਿੱਤੇ ਹਨ ਕਿਉਂਕਿ ਇਨ੍ਹਾਂ ਦੋਵਾਂ ਲੜਕੀਆਂ ਤੋਂ ਆਪਣੀ ਜਾਨ ਨੂੰ ਖ਼ਤਰਾ ਹੈ, ਜਿਸ ਦਾ ਪਰਿਵਾਰ ਪਟੀਸ਼ਨ ਉਪਰ ਸਹਿਮਤ ਨਹੀਂ ਹੋ ਰਿਹਾ। ਵਕੀਲ ਮੁਤਾਬਕ ਦੋਵੇਂ ਲੜਕੀਆਂ ਫਿਲਹਾਲ ਇਕੱਠੇ ਰਹਿ ਰਹੀਆਂ ਹਨ। ਦੋਵੇਂ 20 ਸਾਲ ਤੋਂ ਵੱਧ ਉਮਰ ਦੇ ਹਨ ਤੇ ਮੋਹਾਲੀ ਵਿੱਚ ਇਕੱਠੇ ਕੰਮ ਕਰ ਰਹੇ ਹਨ। ਵਕੀਲ ਮੁਤਾਬਕ ਦੋਵੇਂ ਲੜਕੀਆਂ ਫਿਲਹਾਲ ਇਕੱਠੇ ਰਹਿ ਰਹੀਆਂ ਹਨ। ਦੋਵੇਂ 20 ਸਾਲ ਤੋਂ ਵੱਧ ਉਮਰ ਦੀਆਂ ਹਨ ਅਤੇ ਮੋਹਾਲੀ ਵਿੱਚ ਇਕੱਠੀਆਂ ਨੌਕਰੀ  ਕਰ ਰਹੀਆਂ ਹਨ।  ਐਡਵੋਕੇਟ ਧਨਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਜਿੱਥੋਂ ਤੱਕ ਸਮਲਿੰਗੀ ਵਿਆਹ ਦਾ ਸਵਾਲ ਹੈ, ਅਸੀਂ ਦੋਵਾਂ ਨੂੰ ਕਿਹਾ ਸੀ ਕਿ ਇਹ ਸੰਭਵ ਨਹੀਂ ਹੈ ਅਤੇ ਨਾ ਹੀ ਅਦਾਲਤ ਇਸ ਨੂੰ ਸਵੀਕਾਰ ਕਰੇਗੀ। ਫਿਲਹਾਲ ਦੋਵੇਂ ਲਿਵ-ਇਨ 'ਚ ਇਕੱਠੇ ਖੁਸ਼ ਹਨ।


ਇਹ ਵੀ ਪੜ੍ਹੋ : Delhi News: ਕੌਣ ਹੈ ਗੈਂਗਸਟਰ ਦੀਪਕ ਬਾਕਸਰ? ਜਿਸ ਨੂੰ FBI ਦੀ ਮਦਦ ਨਾਲ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ