10 March History: ਜਾਣੋ 10 ਮਾਰਚ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ Mahatama Gandhi ਤੇ ਲਗਾਇਆ ਗਿਆ ਸੀ ਦੇਸ਼ਧ੍ਰੋਹ ਦਾ ਦੋਸ਼
Mar 10, 2023, 00:23 AM IST
10 March History: 10 ਮਾਰਚ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1644 – ਹਰਮਿੰਦਰ ਸਾਹਿਬ ਦੇ ਮਹਾਨ ਸ਼ਹੀਦ ਅਤੇ ਗ੍ਰੰਥੀ ਭਾਈ ਮਨੀ ਸਿੰਘ ਜੀ ਦਾ ਜਨਮ। 1922 – ਮਹਾਤਮਾ ਗਾਂਧੀ ਨੂੰ ਗ੍ਰਿਫਤਾਰ ਕੀਤਾ ਗਿਆ, ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਗਿਆ, ਛੇ ਸਾਲ ਲਈ ਕੈਦ, ਪਰ ਦੋ ਸਾਲ ਬਾਅਦ ਰਿਹਾ ਕੀਤਾ ਗਿਆ। 1996 –ਭਾਰਤੀ ਮਹਿਲਾ ਅਥਲੀਟ (ਰੇਸ ਵਾਕਰ) ਪ੍ਰਿਅੰਕਾ ਗੋਸਵਾਮੀ ਦਾ ਜਨਮ। 2006 – ਪਾਕਿਸਤਾਨ ਦੇ ਕਵੇਟਾ ਸ਼ਹਿਰ ਵਿੱਚ ਬਾਰੂਦੀ ਸੁਰੰਗ ਧਮਾਕੇ ਵਿੱਚ 26 ਮਾਰੇ ਗਏ। 2010 – ਭਾਰਤੀ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਕੀਤਾ ਗਿਆ।