11 December History: ਜਾਣੋ 11 ਦਸੰਬਰ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?
Sun, 11 Dec 2022-12:00 am,
11 December History: 11 ਦਸੰਬਰ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1687 – ਈਸਟ ਇੰਡੀਆ ਕੰਪਨੀ ਨੇ ਮਦਰਾਸ (ਭਾਰਤ) ਵਿੱਚ ਨਗਰ ਨਿਗਮ ਬਣਾਇਆ। 1845 – ਸਿੱਖ ਸਤਲੁਜ ਦਰਿਆ ਪਾਰ ਕਰਦੇ ਹੋਏ ਅੰਗਰੇਜ਼ਾਂ ਨੂੰ ਹੈਰਾਨ ਕਰ ਦਿੰਦੇ ਹਨ, ਜਿਸ ਨਾਲ ਅਨਲੋ-ਸਿੱਖ ਜੰਗ ਸ਼ੁਰੂ ਹੋਈ ਸੀ। 1858 – ਬੰਕਿਮ ਚੰਦਰ ਚਟੋਪਾਧਿਆਏ ਅਤੇ ਯਦੁਨਾਥ ਬੋਸ ਕਲਕੱਤਾ ਯੂਨੀਵਰਸਿਟੀ ਤੋਂ ਕਲਾ ਵਿਸ਼ੇ ਦੇ ਪਹਿਲੇ ਗ੍ਰੈਜੂਏਟ ਬਣੇ। 1922 – ਹਿੰਦੀ ਫ਼ਿਲਮ ਅਦਾਕਾਰ ਦਿਲੀਪ ਕੁਮਾਰ ਦਾ ਜਨਮ। 1935 – ਭਾਰਤ ਦੇ ਵਿਦੇਸ਼ ਮੰਤਰੀ ਅਤੇ ਵਿੱਤ ਮੰਤਰੀ ਅਤੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਜਨਮ। 1946 – ਡਾ: ਰਾਜੇਂਦਰ ਪ੍ਰਸਾਦ ਭਾਰਤ ਦੀ ਸੰਵਿਧਾਨ ਸਭਾ ਦੇ ਪ੍ਰਧਾਨ ਚੁਣੇ ਗਏ। 1964 – ਯੂਨੀਸੇਫ ਦੀ ਸਥਾਪਨਾ ਹੋਈ। 1969 – ਭਾਰਤੀ ਸ਼ਤਰੰਜ ਖਿਡਾਰੀ ਵਿਸ਼ਵਨਾਥਨ ਆਨੰਦ ਦਾ ਜਨਮ। 2007 – ਉੱਤਰੀ ਅਤੇ ਦੱਖਣੀ ਕੋਰੀਆ ਵਿਚਕਾਰ 50 ਸਾਲਾਂ ਬਾਅਦ ਰੇਲ ਸੇਵਾ ਮੁੜ ਸ਼ੁਰੂ ਹੋਈ ਸੀ। 2014 – ਅੰਤਰਰਾਸ਼ਟਰੀ ਯੋਗ ਦਿਵਸ, ਜਿਸ ਦੀ ਸ਼ੁਰੂਆਤ ਨਰਿੰਦਰ ਮੋਦੀ ਜੀ ਨੇ ਸੰਯੁਕਤ ਰਾਸ਼ਟਰ ਵਿੱਚ ਰੱਖ ਕੇ ਕੀਤੀ ਸੀ, ਜਿਸ ਨੂੰ ਸੰਯੁਕਤ ਰਾਸ਼ਟਰ ਨੇ 11 ਦਸੰਬਰ 2014 ਨੂੰ ਪ੍ਰਵਾਨਗੀ ਦਿੱਤੀ ਸੀ।