12 january History: ਜਾਣੋ 12 ਜਨਵਰੀ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਹੋਇਆ ਸੀ ਭਾਰਤੀ ਸਿਨੇਮਾ ਦੇ ਮਸ਼ਹੂਰ ਅਭਿਨੇਤਾ ਅਤੇ ਖਲਨਾਇਕ ਅਮਰੀਸ਼ ਪੁਰੀ ਦਾ ਦਿਹਾਂਤ
Jan 12, 2023, 11:11 AM IST
12 january History: 12 ਜਨਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1757 – ਬ੍ਰਿਟੇਨ ਨੇ ਪੁਰਤਗਾਲ ਤੋਂ ਪੱਛਮੀ ਬੰਗਾਲ ਦੇ ਬੈਂਡੇਲ ਸੂਬੇ 'ਤੇ ਕਬਜ਼ਾ ਕੀਤਾ। 1950 – ਆਜ਼ਾਦੀ ਮਿਲਣ ਤੋਂ ਬਾਅਦ 'ਸੰਯੁਕਤ ਪ੍ਰਾਂਤ' ਦਾ ਨਾਂ ਬਦਲ ਕੇ 'ਉੱਤਰ ਪ੍ਰਦੇਸ਼' ਕਰ ਦਿੱਤਾ ਗਿਆ ਸੀ। 1958 – ਭਾਰਤੀ ਸਿਨੇਮਾ ਵਿੱਚ ਹਿੰਦੀ ਫਿਲਮ ਅਤੇ ਟੀਵੀ ਅਦਾਕਾਰ ਅਰੁਣ ਗੋਵਿਲ ਦਾ ਜਨਮ। 1984 – ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਦੇ ਮੌਕੇ 'ਤੇ ਹਰ ਸਾਲ ਦੇਸ਼ 'ਚ 'ਰਾਸ਼ਟਰੀ ਯੁਵਾ ਦਿਵਸ' ਮਨਾਉਣ ਦਾ ਐਲਾਨ ਕੀਤਾ ਗਿਆ। 2004 – ਦੁਨੀਆ ਦੇ ਸਭ ਤੋਂ ਵੱਡੇ ਸਮੁੰਦਰੀ ਜਹਾਜ਼, ਆਰਐਮਐਸ ਕੁਈਨ ਮੈਰੀ 2, ਨੇ ਆਪਣੀ ਪਹਿਲੀ ਯਾਤਰਾ ਸ਼ੁਰੂ ਕੀਤੀ। 2005 – ਭਾਰਤੀ ਸਿਨੇਮਾ ਦਾ ਮਸ਼ਹੂਰ ਅਭਿਨੇਤਾ ਅਤੇ ਖਲਨਾਇਕ ਅਮਰੀਸ਼ ਪੁਰੀ ਦਾ ਦਿਹਾਂਤ। 2006 – ਭਾਰਤ ਅਤੇ ਚੀਨ ਨੇ ਹਾਈਡਰੋਕਾਰਬਨ 'ਤੇ ਇੱਕ ਮਹੱਤਵਪੂਰਨ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ। 2008 – ਕੋਲਕਾਤਾ ਵਿੱਚ ਅੱਗ ਲੱਗਣ ਕਾਰਨ 2500 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। 2020 – ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵੱਕਾਰੀ 'ਪੋਲੀ ਉਮਰੀਗਰ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ।