15 December History: ਜਾਣੋ 15 ਦਸੰਬਰ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?
Dec 15, 2022, 00:46 AM IST
15 December History: 15 ਦਸੰਬਰ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1803: ਈਸਟ ਇੰਡੀਆ ਕੰਪਨੀ ਨੇ ਉੜੀਸਾ (ਹੁਣ ਓਡੀਸ਼ਾ) ਉੱਤੇ ਕਬਜ਼ਾ ਕੀਤਾ। 1950: ਭਾਰਤ ਰਤਨ ਨਾਲ ਸਨਮਾਨਿਤ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦਾ ਦਿਹਾਂਤ। 1965: ਬੰਗਲਾਦੇਸ਼ ਵਿੱਚ ਗੰਗਾ ਨਦੀ ਦੇ ਕਿਨਾਰੇ ਆਏ ਚੱਕਰਵਾਤ ਵਿੱਚ ਲਗਭਗ 15,000 ਲੋਕਾਂ ਦੀ ਮੌਤ ਹੋਈ ਸੀ । 1976: ਭਾਰਤ ਦੇ ਮਸ਼ਹੂਰ ਫੁੱਟਬਾਲ ਖਿਡਾਰੀ ਬਾਈਚੁੰਗ ਭੂਟੀਆ ਦਾ ਸਿੱਕਮ ਵਿੱਖੇ ਜਨਮ। 1991: ਮਸ਼ਹੂਰ ਫਿਲਮਸਾਜ਼ ਸਤਿਆਜੀਤ ਰੇਅ ਨੂੰ ਸਿਨੇਮਾ ਦੀ ਦੁਨੀਆ ਵਿੱਚ ਮਹੱਤਵਪੂਰਨ ਯੋਗਦਾਨ ਲਈ 'ਸਪੈਸ਼ਲ ਆਸਕਰ' ਨਾਲ ਸਨਮਾਨਿਤ ਕੀਤਾ ਗਿਆ। 2007: ਪਾਕਿਸਤਾਨ ਵਿੱਚ ਐਮਰਜੈਂਸੀ ਸਿਵਲ ਕਾਨੂੰਨ ਲਾਗੂ ਕੀਤਾ ਗਿਆ।