Patwaris Resign In Punjab: ਪੰਜਾਬ ਭਰ `ਚ ਪਟਵਾਰੀਆਂ ਦਾ ਸੰਘਰਸ਼ ਤੇਜ਼, 19 ਨੇ ਦਿੱਤੇ ਅਸਤੀਫੇ
Sep 08, 2023, 12:13 PM IST
Patwaris Resign In Punjab: ਪੰਜਾਬ ਭਰ ਦੇ ਪਟਵਾਰੀਆਂ ਤੇ ਕਾਨੂੰਗੋ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ ਕਰ ਦਿੱਤਾ ਹੈ, ਜਿਸ ਕਾਰਨ ਪੰਜਾਬ ਭਰ ਦੇ ਪਟਵਾਰੀਆਂ ਨੇ ਅਸਤੀਫੇ ਦੇਣੇ ਸ਼ੁਰੂ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਭਰ ਦੇ ਕਰੀਬ 19 ਪਟਵਾਰੀਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਰਿਪੋਰਟ ਅਨੁਸਾਰ ਠੇਕੇ 'ਤੇ ਰੱਖੇ ਗਏ ਜਲੰਧਰ ਦੇ 17 ਸੇਵਾਮੁਕਤ ਪਟਵਾਰੀਆਂ ਨੇ ਅਸਤੀਫ਼ੇ ਦੇ ਦਿੱਤੇ ਹਨ ਅਤੇ ਅੰਮ੍ਰਿਤਸਰ ਵਿੱਚ ਵੀ ਦੋ ਪਟਵਾਰੀਆਂ ਨੇ ਅਸਤੀਫਾ ਦੇ ਦਿੱਤਾ ਹੈ।