24 December History: ਜਾਣੋ 24 ਦਸੰਬਰ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?
Sat, 24 Dec 2022-3:09 pm,
24 December History: 24 ਦਸੰਬਰ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1524 – ਯੂਰਪ ਤੋਂ ਭਾਰਤ ਤੱਕ ਸਮੁੰਦਰੀ ਰਸਤੇ ਦੀ ਖੋਜ ਕਰਨ ਵਾਲੇ ਪੁਰਤਗਾਲੀ ਖੋਜੀ ਵਾਸਕੋ ਡੀ ਗਾਮਾ ਦੀ ਕੋਚੀ (ਭਾਰਤ) ਵਿੱਚ ਮੌਤ ਹੋਈ ਸੀ। 1704 – ਚਮਕੌਰ ਗੜ੍ਹੀ ਵਿਖੇ ਹੋਰ ਸਿੱਖਾਂ ਦੀ ਸ਼ਹਾਦਤ। 1921 – ਨੋਬਲ ਪੁਰਸਕਾਰ ਜੇਤੂ ਰਬਿੰਦਰਨਾਥ ਟੈਗੋਰ ਦੁਆਰਾ ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਸੀ। 1959 – ਭਾਰਤੀ ਅਭਿਨੇਤਾ ਅਨਿਲ ਕਪੂਰ ਦਾ ਜਨਮ। 1963 – ਭਾਰਤ ਦੇ ਮਸ਼ਹੂਰ ਕਾਮੇਡੀਅਨ ਅਤੇ ਅਭਿਨੇਤਾ ਸੀ ਰਾਜੂ ਸ਼੍ਰੀਵਾਸਤਵ ਦਾ ਜਨਮ। 1989 – ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਦੇਸ਼ ਦਾ ਪਹਿਲਾ ਮਨੋਰੰਜਨ ਪਾਰਕ 'ਐਸਲ ਵਰਲਡ' ਖੋਲ੍ਹਿਆ ਗਿਆ ਸੀ। 1997 – ਭਾਰਤੀ ਟਰੈਕ ਅਤੇ ਫੀਲਡ ਅਥਲੀਟ, ਪ੍ਰਤੀਯੋਗੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦਾ ਜਨਮ। 2000 – ਵਿਸ਼ਵਨਾਥਨ ਆਨੰਦ ਵਿਸ਼ਵ ਸ਼ਤਰੰਜ ਚੈਂਪੀਅਨ ਬਣੇ ਸੀ। 2002 – ਸ਼ਾਹਦਰਾ ਤੀਸ ਹਜ਼ਾਰੀ ਲਾਈਨ ਤੋਂ ਦਿੱਲੀ ਮੈਟਰੋ ਦਾ ਉਦਘਾਟਨ ਕੀਤਾ ਗਿਆ। 2007 – ਮੰਗਲ ਗ੍ਰਹਿ ਦੇ ਭੇਦ ਖੋਜਣ ਲਈ ਯੂਰਪੀ ਪੁਲਾੜ ਏਜੰਸੀ ਯਾਨ ਮੰਗਲ ਗ੍ਰਹਿ ਨੇ ਮੰਗਲ ਗ੍ਰਹਿ ਦੇ ਪੰਧ ਵਿੱਚ ਆਪਣੇ ਚਾਰ ਹਜ਼ਾਰ ਚੱਕਰ ਪੂਰੇ ਕੀਤੇ। 2014 – ਅਟਲ ਬਿਹਾਰੀ ਵਾਜਪਾਈ ਅਤੇ ਮਦਨ ਮੋਹਨ ਮਾਲਵੀਆ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਗਿਆ।