28 April History: ਜਾਣੋ 28 ਅਪ੍ਰੈਲ ਨੂੰ ਦੇਸ਼ - ਦੁਨੀਆ `ਚ ਕੀ-ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ISRO ਨੇ PSLV-C9 ਦੇ ਲਾਂਚ ਨਾਲ ਰੱਚਿਆ ਸੀ ਨਵਾਂ ਇਤਿਹਾਸ
Apr 28, 2023, 00:28 AM IST
28 April History: 28 ਅਪ੍ਰੈਲ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1910 – ਇੰਗਲੈਂਡ ਵਿਚ ਪਹਿਲੀ ਵਾਰ ਕਲੌਡ ਗ੍ਰਾਹਮ ਵ੍ਹਾਈਟ ਨਾਂ ਦੇ ਪਾਇਲਟ ਨੇ ਰਾਤ ਨੂੰ ਜਹਾਜ਼ ਉਡਾਇਆ। 1935 – ਰੂਸ ਦੀ ਰਾਜਧਾਨੀ ਮਾਸਕੋ ਵਿੱਚ ਜ਼ਮੀਨਦੋਜ਼ ਮੈਟਰੋ ਟਰੇਨ ਸ਼ੁਰੂ ਹੋਈ। 1995 – ਦੱਖਣੀ ਕੋਰੀਆ ਵਿੱਚ ਸਬਵੇਅ ਵਿੱਚ ਗੈਸ ਧਮਾਕੇ ਕਾਰਨ 103 ਲੋਕਾਂ ਦੀ ਮੌਤ ਹੋਈ ਸੀ। 2003 – ਵਿਸ਼ਵ ਭਰ ਵਿੱਚ ਕਰਮਚਾਰੀ ਸੁਰੱਖਿਆ ਅਤੇ ਸਿਹਤ ਦਿਵਸ ਮਨਾਇਆ ਗਿਆ। 2003 – ਐਪਲ ਨੇ iTunes ਸਟੋਰ ਦੀ ਸ਼ੁਰੂਆਤ ਕੀਤੀ। 2008 – ਭਾਰਤੀ ਪੁਲਾੜ ਖੋਜ ਸੰਗਠਨ ਨੇ PSLV-C9 ਦੇ ਲਾਂਚ ਨਾਲ ਨਵਾਂ ਇਤਿਹਾਸ ਰੱਚਿਆ। 2022 – ਟੈਲੀਵਿਜ਼ਨ ਅਤੇ ਬਾਲੀਵੁੱਡ, ਦੱਖਣੀ ਭਾਰਤੀ ਅਤੇ ਅੰਗਰੇਜ਼ੀ ਫਿਲਮਾਂ ਦੇ ਅਭਿਨੇਤਾ ਫਿਲਮ ਅਭਿਨੇਤਾ ਸਲੀਮ ਗੌਸ ਦਾ ਦਿਹਾਂਤ।