Amritpal latest news: ਫਰੀਦਕੋਟ `ਚ ਅੰਮ੍ਰਿਤਪਾਲ ਦੇ 3 ਸਮਰਥਕਾਂ ਨੂੰ ਕੀਤਾ ਗਿਆ ਨਜ਼ਰਬੰਦ, ਵੇਖੋ ਇਹ ਜ਼ਰੂਰੀ ਖ਼ਬਰ
Mar 19, 2023, 17:26 PM IST
Amritpal latest news: ਹਾਲ 'ਚ ਹੀ ਅੰਮ੍ਰਿਤਪਾਲ ਦੇ ਕਾਫਿਲੇ ਤੋਂ ISUZU ਕਾਲੇ ਰੰਗ ਦੀ ਕਾਰ ਨੂੰ ਬਰਮਦ ਕੀਤਾ ਗਿਆ ਹੈ। ਫਰੀਦਕੋਟ 'ਚ ਅੰਮ੍ਰਿਤਪਾਲ ਦੇ 3 ਸਮਰਥਕਾਂ ਨੂੰ ਨਜ਼ਰਬੰਦ ਕੀਤਾ ਗਿਆ। ਸਰਕਾਰ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਵਿਚ ਜਨਤਕ ਸੁਰੱਖਿਆ ਦੇ ਹਿੱਤ ਵਿਚ ਪੰਜਾਬ ਦੇ ਖੇਤਰੀ ਅਧਿਕਾਰ ਖੇਤਰ ਵਿੱਚ ਸਾਰੀਆਂ ਮੋਬਾਈਲ ਇੰਟਰਨੈਟ ਸੇਵਾਵਾਂ, ਸਾਰੀਆਂ SMS ਸੇਵਾਵਾਂ (ਬੈਂਕਿੰਗ ਅਤੇ ਮੋਬਾਈਲ ਰੀਚਾਰਜ ਨੂੰ ਛੱਡ ਕੇ) ਅਤੇ ਮੋਬਾਈਲ ਨੈਟਵਰਕਾਂ 'ਤੇ ਪ੍ਰਦਾਨ ਕੀਤੀਆਂ ਜਾਂਦੀਆਂ ਸਾਰੀਆਂ ਡੋਂਗਲ ਸੇਵਾਵਾਂ, ਵੌਇਸ ਕਾਲ ਨੂੰ ਛੱਡ ਕੇ, 19 ਮਾਰਚ (12:00 ਵਜੇ) ਤੋਂ 20 ਮਾਰਚ (12:00 ਵਜੇ) ਤੱਕ ਮੁਅੱਤਲ ਕੀਤੀ ਗਈਆਂ ਹਨ। ਇਸ ਦੌਰਾਨ ਪੁਲਿਸ ਨੇ ਖਾਲਿਸਤਾਨ ਪੱਖੀ ਕਾਰਕੁਨ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਐਤਵਾਰ ਨੂੰ ਦੂਜੇ ਦਿਨ ਵੀ ਵਿਸ਼ਾਲ ਤਲਾਸ਼ੀ ਮੁਹਿੰਮ ਜਾਰੀ ਰੱਖੀ। ਪੰਜਾਬ 'ਚ ਕਈ ਥਾਵਾਂ 'ਤੇ ਵਾਹਨਾਂ ਦੀ ਜ਼ਬਰਦਸਤ ਚੈਕਿੰਗ ਕਰਕੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।