30 December History: ਜਾਣੋ 30 ਦਸੰਬਰ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?
Dec 30, 2022, 01:09 AM IST
30 December History: 30 ਦਸੰਬਰ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1734 – ਮਾਤਾ ਸਾਹਿਬ ਕੌਰ ਨੇ ਭਾਈ ਮਾਨ ਸਿੰਘ ਜੀ ਲਈ ਹੁਕਮਨਾਮਾ ਭੇਜਿਆ। 1803 – ਬ੍ਰਿਟੇਨ ਦੀ ਈਸਟ ਇੰਡੀਆ ਕੰਪਨੀ ਨੇ ਦਿੱਲੀ, ਆਗਰਾ ਅਤੇ ਭਰੂਚ ਨੂੰ ਕੰਟਰੋਲ ਕੀਤਾ। 1865 – ਬ੍ਰਿਟਿਸ਼ ਲੇਖਕ ਅਤੇ ਕਵੀ ਰੁਡਯਾਰਡ ਕਿਪਲਿੰਗ, ਜਿਨ੍ਹਾਂ ਨੂੰ 'ਨੋਬਲ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ ਸੀ ਦਾ ਜਨਮ। 1906 – ਢਾਕਾ (ਹੁਣ ਬੰਗਲਾਦੇਸ਼) ਵਿੱਚ ਆਲ ਇੰਡੀਆ ਮੁਸਲਿਮ ਲੀਗ ਦੀ ਸਥਾਪਨਾ ਹੋਈ। 1943 – ਸੁਤੰਤਰਤਾ ਸੈਨਾਨੀ ਸੁਭਾਸ਼ ਚੰਦਰ ਬੋਸ ਨੇ ਪੋਰਟ ਬਲੇਅਰ ਵਿਖੇ ਭਾਰਤ ਦੀ ਆਜ਼ਾਦੀ ਦਾ ਝੰਡਾ ਲਹਿਰਾਇਆ। 1949 – ਭਾਰਤ ਨੇ ਚੀਨ ਨੂੰ ਮਾਨਤਾ ਦਿੱਤੀ। 2008 – ਸੂਰਯਸ਼ੇਕ ਗਾਂਗੁਲੀ ਨੇ 46ਵੀਂ ਰਾਸ਼ਟਰੀ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ। 2018 – ਭਾਰਤ ਦੀ ਮਸ਼ਹੂਰ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਮ੍ਰਿਣਾਲ ਸੇਨ ਦਾ ਦਿਹਾਂਤ।