ਨਸ਼ੇ ਦੀ ਪੂਰਤੀ ਲਈ ਉਜਾੜੇ 30 ਤੋਂ 35 ਲੱਖ ਰੁਪਏ ਅਤੇ 12 ਤੋਲੇ ਸੋਨਾ, ਅੱਜ ਦੁਨੀਆਂ ਨੂੰ ਪਾ ਰਿਹਾ ਰਸਤੇ
Sep 20, 2022, 17:52 PM IST
ਕਹਿੰਦੇ ਨੇ ਕਿ ਜ਼ਿੰਦਗੀ ਵਿਚ ਕੁਝ ਕਰ ਦਿਖਾਉਣ ਦਾ ਜਜ਼ਬਾ ਹੋਵੇ ਤਾਂ ਇਨਸਾਨ ਆਪਣੀ ਮੰਜ਼ਿਲ ਕਿਤੇ ਨਾ ਕਿਤੇ ਪਾ ਹੀ ਲੈਂਦਾ ਹੈ। ਇਰਾਦੇ ਮਜ਼ਬੂਤ ਹੋਣ ਤਾਂ ਉਸ ਮੁਕਾਮ ਤਕ ਪਹੁੰਚਣ ਦੇ ਰਾਹ ਕਮਜ਼ੋਰ ਹੋ ਜਾਂਦੇ ਨੇ। ਕੁਝ ਇਹੋ ਜਿਹਾ ਹੀ ਕਰ ਦਿਖਾਇਆ ਹੈ ਨਸ਼ੇ ਵਿਚ ਆਪਣੀ ਜਵਾਨੀ ਰੋਲ ਚੁੱਕਿਆ ਤੇ ਕਰੋੜਾਂ ਰੁਪਏ ਨਸ਼ਿਆਂ ਚ ਬਰਬਾਦ ਕਰ ਚੁੱਕਿਆ ਮੋਗਾ ਦੇ ਪਿੰਡ ਚੜਿੱਕ ਦਾ ਰਹਿਣ ਵਾਲਾ ਕਬੱਡੀ ਪਲੇਅਰ ਕੈਲਾ ਭਲਵਾਨ ।