31 December History: ਜਾਣੋ 31 ਦਸੰਬਰ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ?
Sat, 31 Dec 2022-10:52 am,
31 December History: 31 ਦਸੰਬਰ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1600 – ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ। 1802 – ਪੇਸ਼ਵਾ ਬਾਜੀਰਾਓ ਦੂਜੇ ਨੂੰ ਬ੍ਰਿਟਿਸ਼ ਸੁਰੱਖਿਆ ਮਿਲੀ। 1929 – ਮਹਾਤਮਾ ਗਾਂਧੀ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਨੇ ਲਾਹੌਰ ਵਿਚ ਪੂਰਨ ਆਜ਼ਾਦੀ ਲਈ ਅੰਦੋਲਨ ਸ਼ੁਰੂ ਕੀਤਾ। 1949 – ਦੁਨੀਆ ਦੇ 18 ਦੇਸ਼ਾਂ ਨੇ ਇੰਡੋਨੇਸ਼ੀਆ ਨੂੰ ਮਾਨਤਾ ਦਿੱਤੀ। 1965 – ਭਾਰਤੀ ਕ੍ਰਿਕਟਰ ਲਕਸ਼ਮਣ ਸ਼ਿਵਰਾਮਕ੍ਰਿਸ਼ਨਨ ਦਾ ਜਨਮ। 1984 – ਰਾਜੀਵ ਗਾਂਧੀ 40 ਸਾਲ ਦੀ ਉਮਰ ਵਿੱਚ ਭਾਰਤ ਦੇ ਸੱਤਵੇਂ ਪ੍ਰਧਾਨ ਮੰਤਰੀ ਬਣੇ। 2007 – ਮਿਆਂਮਾਰ ਦੀ ਫੌਜੀ ਸਰਕਾਰ ਨੇ ਸੱਤ ਵਿਰੋਧੀ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ। 2014 – ਚੀਨ ਦੇ ਸ਼ੰਘਾਈ ਵਿੱਚ ਨਵੇਂ ਸਾਲ ਦੀ ਸ਼ਾਮ ਨੂੰ ਭਗਦੜ ਵਿੱਚ ਘੱਟੋ ਘੱਟ 36 ਲੋਕ ਮਾਰੇ ਗਏ ਅਤੇ 49 ਹੋਰ ਜ਼ਖਮੀ ਹੋਏ।