7 january History: ਜਾਣੋ 7 ਜਨਵਰੀ ਨੂੰ ਦੇਸ਼ - ਦੁਨੀਆ `ਚ ਕੀ - ਕੀ ਮਹੱਤਵਪੂਰਨ ਘਟਨਾਵਾਂ ਹੋਈਆਂ? ਅੱਜ ਦੇ ਦਿਨ ਜੋ ਭਾਰਤੀ ਹਿੰਦੀ ਸਿਨੇਮਾ ਮਸ਼ਹੂਰ ਅਭਿਨੇਤਾ ਸੀ ਇਰਫਾਨ ਖਾਨ ਉਹਨਾਂ ਦਾ ਹੋਇਆ ਸੀ ਜਨਮ
Jan 07, 2023, 10:11 AM IST
7 january History: 7 ਜਨਵਰੀ ਨੂੰ ਦੇਸ਼ ਦੁਨੀਆਂ ਵਿਚ ਕਿ ਮਹੱਤਵਪੂਰਨ ਘਟਨਾਵਾਂ ਹੋਈਆਂ ਇਸ ਵੀਡੀਓ ਰਾਹੀਂ ਜਾਨਣ ਦੀ ਕੋਸ਼ਿਸ਼ ਕਰੋ। 1761 – ਅਫਗਾਨ ਸ਼ਾਸਕ ਅਹਿਮਦ ਸ਼ਾਹ ਅਬਦਾਲੀ ਨੇ ਪਾਣੀਪਤ ਦੀ ਤੀਜੀ ਲੜਾਈ ਵਿੱਚ ਮਰਾਠਿਆਂ ਨੂੰ ਹਰਾਇਆ। 1957 – ਹਿੰਦੀ ਫ਼ਿਲਮ ਅਦਾਕਾਰਾ ਰੀਨਾ ਰਾਏ ਦਾ ਜਨਮ। 1961 – ਭਾਰਤੀ ਅਭਿਨੇਤਰੀ ਸੁਪ੍ਰਿਆ ਪਾਠਕ ਦਾ ਜਨਮ। 1967 – ਭਾਰਤੀ ਹਿੰਦੀ ਸਿਨੇਮਾ ਅਤੇ ਟੈਲੀਵਿਜ਼ਨ ਦਾ ਮਸ਼ਹੂਰ ਅਭਿਨੇਤਾ ਸੀ ਇਰਫਾਨ ਖਾਨ ਦਾ ਜਨਮ । 1979 – ਹਿੰਦੀ ਫਿਲਮਾਂ ਦੀ ਅਭਿਨੇਤਰੀ ਬਿਪਾਸ਼ਾ ਬਾਸੂ ਦਾ ਜਨਮ। 1987 – ਕਪਿਲ ਦੇਵ ਨੇ ਟੈਸਟ ਕ੍ਰਿਕਟ ਵਿੱਚ ਤਿੰਨ ਸੌ ਵਿਕਟਾਂ ਪੂਰੀਆਂ ਕੀਤੀਆਂ। 2003 – ਜਪਾਨ ਨੇ ਵਿਕਾਸ ਕਾਰਜਾਂ ਵਿੱਚ ਮਦਦ ਲਈ ਭਾਰਤ ਨੂੰ 900 ਮਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। 2020 – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਲਿਖੀ ਕਿਤਾਬ 'ਕਰਮਯੋਧਾ ਗ੍ਰੰਥ' ਰਿਲੀਜ਼ ਕੀਤੀ। 2020 - ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਭੁਗਤਾਨ ਤੇਜ਼ ਅਤੇ ਸੁਰੱਖਿਅਤ ਕਰਨ ਲਈ ਵਜਰਾ ਪਲੇਟਫਾਰਮ ਲਾਂਚ ਕੀਤਾ।