Goindwal Murder News: ਤਾਰੀਕ `ਤੇ ਜਾ ਰਹੇ `ਆਪ` ਦੇ ਆਗੂ ਨੂੰ ਗੋਲੀਆਂ ਨਾਲ ਭੁੰਨਿਆ, ਇਲਾਕੇ `ਚ ਮੱਚੀ ਦਹਿਸ਼ਤ
Goindwal Murder News: ਤਰਨਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਰੇਲਵੇ ਫਾਟਕ ਨੇੜੇ ਆਮ ਆਦਮੀ ਪਾਰਟੀ ਦੇ ਆਗੂ ਗੁਰਪ੍ਰੀਤ ਸਿੰਘ ਉਰਫ ਗੋਪੀ ਚੌਹਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲਿਸ ਮੌਕੇ 'ਤੇ ਪੁੱਜ ਕੇ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਆਪ ਆਗੂ ਤਾਰੀਕ ਲਈ ਜਾ ਰਿਹਾ ਸੀ ਤੇ ਰੇਲਵੇ ਫਾਟਕ ਕੋਲ ਕਾਰ ਸਵਾਰ ਬਦਮਾਸ਼ਾਂ ਨੇ ਉਸ ਨੂੰ ਗੋਲੀਆਂ ਨਾਲ ਭੰਨ ਦਿੱਤਾ।