Manwinder Giaspura News: `ਆਪ` ਵਿਧਾਇਕ ਨੇ ਆਜ਼ਾਦੀ ਦਿਹਾੜੇ `ਤੇ ਡੋਪ ਟੈਸਟ ਕਰਵਾ ਨਵੀਂ ਪਹਿਲਕਦਮੀ ਕੀਤੀ
Manwinder Giaspura News: ਦੇਸ਼ ਦੀ ਆਜ਼ਾਦੀ ਦੇ ਦਿਹਾੜੇ ਮੌਕੇ ਪੰਜਾਬ ਨੂੰ ਨਸ਼ਿਆਂ ਤੋਂ ਆਜ਼ਾਦੀ ਦਿਵਾਉਣ ਲਈ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੇ ਨਵਾਂ ਉਪਰਾਲਾ ਕੀਤਾ। ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸਰਕਾਰੀ ਹਸਪਤਾਲ ਖੰਨਾ ਵਿੱਚ ਲਾਈਵ ਡੋਪ ਟੈਸਟ ਕਰਵਾਇਆ। ਟੈਸਟ ਨੈਗੇਟਿਵ ਆਇਆ ਯਾਨੀ ਕਿ ਵਿਧਾਇਕ ਦੇ ਸਰੀਰ ਵਿੱਚ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਪਾਇਆ ਗਿਆ।