Actress Nirmal Rishi: ਪਦਮਸ਼੍ਰੀ ਐਵਾਰਡ ਮਿਲਣ ਦਾ ਨਹੀਂ ਸੀ ਹੋਇਆ ਯਕੀਨ-ਅਦਾਕਾਰਾ ਨਿਰਮਲ ਰਿਸ਼ੀ
Actress Nirmal Rishi: ਕੁਰਾਲੀ ਸ਼ਹਿਰ 'ਚ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਉੱਘੀ ਅਦਾਕਾਰਾ ਪਦਮਸ਼੍ਰੀ ਨਾਲ ਸਨਮਾਨਿਤ ਨਿਰਮਲ ਰਿਸ਼ੀ ਨੇ ਵਿਸ਼ੇਸ਼ ਤੌਰ ਉਤੇ ਹਾਜ਼ਰੀ ਭਰੀ। ਐਵਾਰਡ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਤਾਂ ਪਹਿਲਾਂ ਯਕੀਨ ਹੀ ਨਹੀਂ ਆਇਆ ਕਿ ਇਹ ਅਐਵਾਰਡ ਲਈ ਉਨ੍ਹਾਂ ਨੂੰ ਚੁਣਿਆ ਗਿਆ ਹੈ। ਉਨ੍ਹਾਂ ਨੂੰ ਤਾਂ ਲੱਗਿਆ ਕਿ ਸ਼ਾਇਦ ਕੋਈ 26 ਜਨਵਰੀ ਮੌਕੇ ਕਿਸੇ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਪਰ ਜਦੋਂ ਉਨ੍ਹਾਂ ਨੂੰ ਪਦਮਸ਼੍ਰੀ ਵਰਗੇ ਵੱਡੇ ਐਵਾਰਡ ਦੇ ਮਿਲਣ ਬਾਰੇ ਪਤਾ ਲੱਗਿਆ ਤਾਂ ਉਹ ਹੈਰਾਨ ਰਹਿ ਗਏ।