Isha Rikhi Video: ਅਦਾਕਾਰਾ ਤੇ ਮਾਡਲ ਈਸ਼ਾ ਰਿਖੀ ਨੇ ਸਾਂਝੀ ਕੀਤੀ ਖੂਬਸੂਰਤ ਵੀਡੀਓ; ਪ੍ਰਸ਼ੰਸਕ ਦੇ ਰਹੇ ਵੱਖ-ਵੱਖ ਪ੍ਰਤੀਕਿਰਿਆ

ਰਵਿੰਦਰ ਸਿੰਘ Sat, 16 Sep 2023-7:39 pm,

Isha Rikhi Video: ‘ਅਰਦਾਸ’ ਤੇ ‘ਮਿੰਦੋ ਤਸੀਲਦਾਰਨੀ’ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੀ ਅਦਾਕਾਰਾ ਤੇ ਮਾਡਲ ਈਸ਼ਾ ਰਿਖੀ ਸੋਸ਼ਲ ਮੀਡੀਆ ਉਤੇ ਕਾਫੀ ਸਰਗਰਮ ਰਹਿੰਦੀ ਹੈ। ਈਸ਼ਾ 'ਜੱਟ ਬੁਆਏਜ਼ ਪੁੱਤ ਜੱਟਾਂ ਦੇ', 'ਹੈਪੀ ਗੋ ਲੱਕੀ' ਅਤੇ 'ਮੇਰੇ ਯਾਰ ਕਮੀਨੇ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਪੰਜਾਬੀ ਸਿਨੇਮਾ ਵਿੱਚ ਸ਼ਾਨਦਾਰ ਅਭਿਨੈ ਕਰੀਅਰ ਤੋਂ ਬਾਅਦ, ਸਾਲ 2018 ਵਿੱਚ, ਉਸ ਨੇ ਬਾਲੀਵੁੱਡ ਫਿਲਮ ਨਵਾਬਜ਼ਾਦੇ ਨਾਲ ਹਿੰਦੀ ਸਿਨੇਮਾ ਵਿੱਚ ਆਪਣੀ ਸ਼ੁਰੂਆਤ ਕੀਤੀ। ਈਸ਼ਾ ਰਿਖੀ ਪੰਜਾਬੀ ਸਿਨੇਮਾ ਦੇ ਕਈ ਵੱਡੇ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ। ਇੰਨਾ ਹੀ ਨਹੀਂ ਖੂਬਸੂਰਤੀ ਦੇ ਮਾਮਲੇ 'ਚ ਈਸ਼ਾ ਬਾਲੀਵੁੱਡ ਅਦਾਕਾਰਾ ਨੂੰ ਮੁਕਾਬਲਾ ਦੇ ਰਹੀ ਹੈ। ਕਾਬਿਲੇਗੌਰ ਹੈ ਕਿ ਈਸ਼ਾ ਰਿਖੀ ਨੇ ਫਿਲਮ ਤੋਂ ਦੂਰੀ ਬਣਾਉਣ ਦਾ ਵੀ ਫ਼ੈਸਲਾ ਕੀਤਾ ਸੀ। ਈਸ਼ਾ ਰਿਖੀ ਨੇ ਆਪਣੇ ਸੋਸ਼ਲ ਮੀਡੀਆ ਉਤੇ ਪੰਜਾਬੀ ਗਾਇਕ ਪਰਮੀਸ਼ ਵਰਮਾ ਦੇ ਗੀਤ ਉਪਰ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ।

More videos

By continuing to use the site, you agree to the use of cookies. You can find out more by Tapping this link