Isha Rikhi Video: ਅਦਾਕਾਰਾ ਈਸ਼ਾ ਰਿਖੀ ਨੇ ਸਾਂਝੀ ਕੀਤੀ ਮਸਤੀ ਕਰਦੇ ਹੋਏ ਦੀ ਵੀਡੀਓ; ਪ੍ਰਸ਼ੰਸਕ ਕਰ ਰਹੇ ਹਨ ਖੂਬ ਪਸੰਦ

ਰਵਿੰਦਰ ਸਿੰਘ Mon, 25 Sep 2023-8:52 pm,

ਪੰਜਾਬੀ ਅਦਾਕਾਰਾ ਤੇ ਮਾਡਲ ਈਸ਼ਾ ਰਿਖੀ ਸੋਸ਼ਲ ਮੀਡੀਆ ਉਤੇ ਕਾਫੀ ਸਰਗਰਮ ਰਹਿੰਦੀ ਹੈ। 'ਜੱਟ ਬੁਆਏਜ਼ ਪੁੱਤ ਜੱਟਾਂ ਦੇ', 'ਹੈਪੀ ਗੋ ਲੱਕੀ' ਅਤੇ 'ਮੇਰੇ ਯਾਰ ਕਮੀਨੇ' ਵਰਗੀਆਂ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਈਸ਼ਾ ਰਿਖੀ ਨੇ ਅੱਜ-ਕੱਲ੍ਹ ਫਿਲਮਾਂ ਤੋਂ ਦੂਰੀ ਬਣਾਈ ਹੋਈ ਹੈ। ਪੰਜਾਬੀ ਸਿਨੇਮਾ ਵਿੱਚ ਸ਼ਾਨਦਾਰ ਅਭਿਨੈ ਕਰੀਅਰ ਤੋਂ ਬਾਅਦ, ਸਾਲ 2018 ਵਿੱਚ, ਉਸ ਨੇ ਬਾਲੀਵੁੱਡ ਫਿਲਮ ਨਵਾਬਜ਼ਾਦੇ ਨਾਲ ਹਿੰਦੀ ਸਿਨੇਮਾ ਵਿੱਚ ਆਪਣੀ ਸ਼ੁਰੂਆਤ ਕੀਤੀ। ਈਸ਼ਾ ਰਿਖੀ ਪੰਜਾਬੀ ਸਿਨੇਮਾ ਦੇ ਕਈ ਵੱਡੇ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ। ਹਾਲ ਹੀ ਵਿੱਚ ਈਸ਼ਾ ਰਿਖੀ ਨੇ ਆਪਣਾ ਮਸਤੀ ਕਰਦੇ ਹੋਏ ਦਾ ਵੀਡੀਓ ਸਾਂਝਾ ਕੀਤਾ ਹੈ ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

More videos

By continuing to use the site, you agree to the use of cookies. You can find out more by Tapping this link