Sara Gurpal Video: ਅਦਾਕਾਰਾ ਸਾਰਾ ਗੁਰਪਾਲ ਨੇ ਬੋਲੀ ਠੇਠ ਹਰਿਆਣਵੀਂ; ਪ੍ਰਸ਼ੰਸਕ ਕਰ ਰਹੇ ਨੇ ਵੀਡੀਓ ਪਸੰਦ
ਪੰਜਾਬੀ ਅਦਾਕਾਰਾ, ਮਾਡਲ ਤੇ ਗਾਇਕਾ ਸਾਰਾ ਗੁਰਪਾਲ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੀ ਹੈ। ਦਰਅਸਲ ਹਾਲ ਹੀ 'ਚ ਸਾਰਾ ਗੁਰਪਾਲ ਵੱਲੋਂ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਵੀਡੀਓ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਵਿੱਚ ਸਾਰਾ ਗੁਰਪਾਲ ਨੇ ਠੇਠ ਹਰਿਆਣਵੀਂ ਭਾਸ਼ਾ ਦਾ ਇਸਤੇਮਾਲ ਕੀਤਾ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਇਸ ਵੀਡੀਓ ਉਤੇ ਲੋਕ ਵੱਖ-ਵੱਖ ਪ੍ਰਤੀਕਿਰਿਆ ਦੇ ਰਹੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਸਾਰਾ ਗੁਰਪਾਲ ਹਾਲ ਹੀ ਵਿੱਚ ਪੰਜਾਬੀ ਗਾਇਕ ਸਿੰਗਾ ਨਾਲ ਫਿਲਮ ਮਾਈਨਿੰਗ ਰੇਤੇ ਉਤੇ ਕਬਜ਼ਾ ਵਿੱਚ ਦਿਖਾਈ ਦਿੱਤੀ ਸੀ।