Shilpa Shetty Latest Video: ਗਣਪਤੀ ਬੱਪਾ ਨੂੰ ਘਰ ਲੈ ਕੇ ਆਈ ਸ਼ਿਲਪਾ ਸ਼ੈੱਟੀ, ਪਤੀ ਰਾਜ ਕੁੰਦਰਾ ਇਸ ਹਰਕਤ ਕਾਰਨ ਹੋਏ ਟ੍ਰੋਲ
Shilpa Shetty Latest Video: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਲੀਵੁੱਡ ਸਟਾਰ ਸ਼ਿਲਪਾ ਸ਼ੈੱਟੀ ਗਣਪਤੀ ਤਿਉਹਾਰ ਨੂੰ ਧੂਮ-ਧਾਮ ਨਾਲ ਮਨਾਉਣ ਦੀ ਤਿਆਰੀ ਕਰ ਰਹੀ ਹੈ। ਬਾਲੀਵੁੱਡ ਫਿਲਮ ਸਟਾਰ ਸ਼ਿਲਪਾ ਸ਼ੈੱਟੀ ਗਣਪਤੀ ਬੱਪਾ ਦੇ ਨਾਲ ਘਰ ਪਹੁੰਚੀ ਹੈ। ਇਸ ਦੌਰਾਨ ਸ਼ਿਲਪਾ ਸ਼ੈੱਟੀ ਨਾਲ ਫਿਲਮ ਸਟਾਰ ਪਤੀ ਰਾਜ ਕੁੰਦਰਾ ਵੀ ਸਨ ਜਿਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ। ਇੱਥੇ ਵੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਮੀਡੀਆ ਕੈਮਰਿਆਂ ਤੋਂ ਆਪਣਾ ਚਿਹਰਾ ਲੁਕਾਉਂਦੇ ਨਜ਼ਰ ਆਏ।