Aditya L1 Launch: ਦੇਸ਼ ਦਾ ਪਹਿਲਾ ਸੂਰਜ ਮਿਸ਼ਨ ਅੱਜ ਹੋਵੇਗਾ ਲਾਂਚ, `ਆਦਿਤਿਆ-ਐਲ1` ਮਿਸ਼ਨ ਦੀ ਉਲਟੀ ਗਿਣਤੀ ਸ਼ੁਰੂ
Aditya L1 Launch: ਚੰਦਰਮਾ ਦੇ ਦੱਖਣੀ ਧਰੁਵ 'ਤੇ ਇਤਿਹਾਸ ਰਚਣ ਤੋਂ ਬਾਅਦ ਇਸਰੋ ਹੁਣ ਸੂਰਜ ਵੱਲ ਵੱਧ ਰਿਹਾ ਹੈ। ਭਾਰਤ ਨੇ ਜਿੱਥੇ 'ਚੰਦਰਯਾਨ 3' ਰਾਹੀਂ ਚੰਦਰਮਾ 'ਤੇ ਪੈਰ ਰੱਖਿਆ ਹੀ ਸੀ ਅਤੇ ਇਸਰੋ ਨੇ ਵੀ ਸੂਰਜ ਨੂੰ ਛੂਹਣ ਦੀ ਤਿਆਰੀ ਕਰ ਲਈ ਹੈ। 2 ਸਤੰਬਰ 2023, ਯਾਨੀ ਸ਼ਨੀਵਾਰ ਅੱਜ ਇਸਰੋ ਸਵੇਰੇ 11:50 ਵਜੇ ਸ਼੍ਰੀਹਰਿਕੋਟਾ ਤੋਂ ਆਪਣਾ ਸੂਰਜ ਮਿਸ਼ਨ 'ਆਦਿਤਯ L1' ਲਾਂਚ ਕਰਨ ਜਾ ਰਿਹਾ ਹੈ।