CM Bhagwant Mann: ਦੀਨਾਨਗਰ ਹਮਲੇ ਪਿਛੋਂ ਕੇਂਦਰ ਨੇ ਪੰਜਾਬ ਨੂੰ ਭੇਜਿਆ ਸੀ 7 ਕਰੋੜ ਰੁਪਏ ਦਾ ਬਿੱਲ-ਸੀਐਮ ਮਾਨ
CM Bhagwant Mann: ਪਠਾਨਕੋਟ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਦੀਨਾਨਗਰ ਵਿੱਚ ਹਮਲਾ ਹੋਇਆ ਸੀ। ਉਸ ਸਮੇਂ ਉਨ੍ਹਾਂ ਦੀ ਪਾਰਟੀ ਮੁੱਖ ਵਿਰੋਧੀ ਧਿਰ ਸੀ ਅਤੇ ਉਹ ਸੰਸਦ ਮੈਂਬਰ ਸਨ। ਕੇਂਦਰ ਨੇ ਉਨ੍ਹਾਂ ਨੂੰ ਸਾਢੇ 7 ਕਰੋੜ ਰੁਪਏ ਦਾ ਬਿੱਲ ਭੇਜ ਦਿੱਤਾ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ ਦੀਨਾਨਗਰ ਅੱਤਵਾਦੀ ਹਮਲੇ ਵਿੱਚ ਕੇਂਦਰ ਨੇ ਪੈਰਾਮਿਲਟਰੀ ਫੋਰਸ ਭੇਜੀ ਸੀ। ਉਨ੍ਹਾਂ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਕਿਹਾ ਕਿ ਇਹ ਪੈਸੇ ਉਨ੍ਹਾਂ ਦੇ ਐਮਪੀ ਲੈਡ ਵਿਚੋਂ ਕੱਟ ਲਵੋ। ਉਨ੍ਹਾਂ ਨੂੰ 5 ਕਰੋੜ ਰੁਪਏ ਸਾਲ ਦੇ ਮਿਲਦੇ ਸਨ।