Delhi Pollution: ਦਿੱਲੀ ਦੀ ਆਬੋ-ਹਵਾ ਹੋਈ ਖਰਾਬ; ਧੂੰਏਂ ਦੀ ਪਰਤ ਕਾਰਨ ਲੋਕ ਪਰੇਸ਼ਾਨ
Delhi Pollution: ਦਿੱਲੀ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਅਜੇ ਵੀ ਬਰਕਰਾਰ ਹੈ। ਰਾਸ਼ਟਰੀ ਰਾਜਧਾਨੀ ਨੂੰ ਧੂੰਏਂ ਦੀ ਪਤਲੀ ਪਰਤ ਨੇ ਢੱਕ ਲਿਆ ਕਿਉਂਕਿ ਹਵਾ ਦੀ ਗੁਣਵੱਤਾ ਲਗਾਤਾਰ ਵਿਗੜਦੀ ਜਾ ਰਹੀ ਹੈ। ਵੱਡੇ ਪੱਧਰ 'ਤੇ ਪਟਾਕਿਆਂ ਕਾਰਨ ਰਾਜਧਾਨੀ 'ਚ ਦੀਵਾਲੀ ਤੋਂ ਬਾਅਦ ਦੂਜੇ ਦਿਨ ਵੀ ਪ੍ਰਦੂਸ਼ਣ ਖਤਰਨਾਕ ਸ਼੍ਰੇਣੀ 'ਚ ਬਰਕਰਾਰ ਰਿਹਾ। ਅਸ਼ੋਕ ਵਿਹਾਰ ਅਤੇ ਆਰਕੇ ਪੁਰਮ ਇਲਾਕੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ।