Ajay Singh Banga: ਅਜੇ ਸਿੰਘ ਬੰਗਾ ਹੋਣਗੇ World Bank ਦੇ ਨਵੇਂ ਪ੍ਰਧਾਨ, 5 ਸਾਲ ਲਈ ਅਹੁਦੇ ਤੇ` ਰਹਿਣਗੇ ਬਿਰਾਜਮਾਨ
May 04, 2023, 11:39 AM IST
Ajay Singh Banga: ਭਾਰਤੀ ਮੂਲ ਦੇ ਅਜੇ ਬੰਗਾ ਵਿਸ਼ਵ ਬੈਂਕ ਦੇ ਅਗਲੇ ਪ੍ਰਧਾਨ ਵਜੋਂ ਕਾਰਜਭਾਰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਹਨ। ਵਿਸ਼ਵ ਬੈਂਕ ਦੇ 25 ਮੈਂਬਰੀ ਕਾਰਜਕਾਰੀ ਬੋਰਡ ਨੇ ਬੁੱਧਵਾਰ ਨੂੰ ਬੰਗਾ ਨੂੰ ਪੰਜ ਸਾਲ ਦੇ ਪ੍ਰਧਾਨ ਵਜੋਂ ਚੁਣਿਆ, ਜੋ 2 ਜੂਨ ਤੋਂ ਪ੍ਰਭਾਵੀ ਹੈ। ਅਜੈ ਬੰਗਾ ਨੂੰ ਬੁੱਧਵਾਰ ਨੂੰ ਵਿਸ਼ਵ ਬੈਂਕ ਦੇ ਅਗਲੇ ਪ੍ਰਧਾਨ ਬਣਨ ਦਾ ਐਲਾਨ ਕੀਤਾ ਗਿਆ। ਬੰਗਾ ਨੂੰ ਫਰਵਰੀ ਮਹੀਨੇ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਨਾਮਜ਼ਦ ਕੀਤਾ ਸੀ।