Ajgar Viral Video: ਨੰਗਲ ਸੜਕ `ਤੇ ਦਿਖਿਆ 15 ਫੁੱਟ ਲੰਬਾ ਅਜਗਰ, ਵੀਡੀਓ ਦੇਖ ਕੇ ਕੰਬ ਜਾਵੇਗੀ ਰੂਹ
Ajgar Viral Video: ਨੰਗਲ ਡੈਮ ਦੇ ਕੋਲ ਨਯਾ ਨੰਗਲ ਸੜਕ 'ਤੇ ਇੱਕ ਲੱਗਭੱਗ 15 ਫੁੱਟ ਲੰਬੇ ਅਜਗਰ ਦਾ ਸੜਕ ਪਾਰ ਕਰਦੇ ਦਾ ਵੀਡਿਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਇਸ ਵੀਡਿਓ ਨੂੰ ਰਾਤ ਦੇ ਸਮੇਂ ਕਿਸੇ ਕਾਰ ਚਾਲਕ ਵਲੋਂ ਬਣਾਇਆ ਗਿਆ ਹੈ। ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਅਜਗਰ ਬੜੇ ਆਰਾਮ ਨਾਲ ਸੜਕ ਪਾਰ ਕਰਦਾ ਨਜ਼ਰ ਆ ਰਿਹਾ ਹੈ ਤੇ ਇਸ ਅਜਗਰ ਦੀ ਲੰਬਾਈ ਦਾ ਅੰਦਾਜ਼ਾ ਇਹ ਦੇਖ ਕੇ ਲਗਾਇਆ ਜਾ ਸਕਦਾ ਹੈ ਕਿ ਸੜਕ ਦੇ ਸ਼ੁਰੂ ਤੋਂ ਲੈ ਕਰ ਅੱਧੀ ਤੋਂ ਜਿਆਦਾ ਸੜਕ ਤੇ ਵਿਛਿਆ ਹੋਇਆ ਹੈ।