Sukhjinder Randhawa News: ਅਕਾਲੀ ਦਲ ਤੇ ਭਾਜਪਾ ਗੁਪਤ ਸਮਝੌਤਾ ਕਰਨ ਲਈ ਤੜਫ ਰਹੇ-ਸੁਖਜਿੰਦਰ ਰੰਧਾਵਾ
Sukhjinder Randhawa News: ਸਾਬਕਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਕੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਦਰਅਸਲ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਕੇ ਲਿਖਿਆ ਕਿ ਜਾਖੜ ਸਾਹਿਬ ਪੰਜਾਬ ਜਾਣਦਾ ਹੈ ਕਿ ਭਾਜਪਾ ਅਤੇ ਅਕਾਲੀ ਦਲ ਅੰਦਰਖਾਤੇ ਸਮਝੌਤੇ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਇਸ ਸਮਝੌਤੇ ਨੂੰ ਤੁਸੀਂ ਜਨਤਾ ਦੀ ਖਾਹਿਸ਼ ਦੱਸ ਕੇ ਭਾਜਪਾ ਖਿਲਾਫ਼ ਲੋਕ ਲਹਿਰ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਸੁਖਬੀਰ ਸਿੰਘ ਬਾਦਲ ਖੁੱਲ੍ਹ ਕੇ ਬੋਲਣ ਕਿ ਸੱਤਾ ਲਈ ਉਹ ਹਰ ਸਮਝੌਤੇ ਲਈ ਤਿਆਰ ਹਨ।