Khanna News: ਖੰਨਾ ਵਿੱਚ ਤੀਜ ਮੌਕੇ ਕਰਵਾਏ ਪ੍ਰੋਗਰਾਮ ਵਿੱਚ ਅਮਨ ਨੂਰੀ ਨੇ ਪਾਇਆ ਗਿੱਧਾ, ਦੇਖੋ ਵੀਡੀਓ
Khanna News: ਖੰਨਾ ਦੇ ਪਿੰਡ ਬੁੱਲੇਪੁਰ ਵਿੱਚ ਤੀਜ ਦਾ ਤਿਉਹਾਰ ਉਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬੀ ਗਾਇਕ ਅਮਨ ਨੂਰੀ ਵਿਸ਼ੇਸ਼ ਤੌਰ ਉਤੇ ਪੁੱਜੀ। ਉਨ੍ਹਾਂ ਨੇ ਕਿਹਾ ਕਿ ਬੇਟੀ ਬਿਨਾਂ ਹਰ ਵਿਹੜਾ ਸੁੰਨਾ ਹੁੰਦਾ ਹੈ, ਬੇਟੀ ਜਿਸ ਘਰ ਵਿੱਚ ਹੁੰਦੀ ਹੈ ਉਥੇ ਰੌਣਕ ਹੁੰਦੀ ਹੈ। ਬੇਟੀ ਹੀ ਘਰ ਅਤੇ ਰਿਸ਼ਤਿਆਂ ਨੂੰ ਸੰਵਾਰਦੀ ਹੈ। ਬਾਪ ਅਤੇ ਭਰਾ ਦੋਵਾਂ ਲਈ ਹਾਂਪੱਖੀ ਸੋਚ ਅਤੇ ਸ਼ਕਤੀ ਸਿਰਫ਼ ਬੇਟੀ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਆਪਣੀ ਵਿਰਾਸਤ ਅਤੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ।