Ira Khan Wedding News: ਅਮੀਰ ਖ਼ਾਨ ਦੇ ਘਰ ਗੂੰਜੀਆਂ ਸ਼ਹਿਨਾਈਆਂ; ਧੀ ਆਇਰਾ ਖ਼ਾਨ ਦਾ ਨਪੁਰ ਸ਼ਿਖਰੇ ਨਾਲ ਹੋਇਆ ਵਿਆਹ
ਬਾਲੀਵੁੱਡ ਅਦਾਕਾਰਾ ਆਮਿਰ ਖ਼ਾਨ ਦੀ ਬੇਟੀ ਆਇਰਾ ਖਾਨ ਨੇ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰ ਲਿਆ ਹੈ। ਆਇਰਾ ਖਾਨ ਦਾ ਵਿਆਹ ਨੂਪੁਰ ਸ਼ਿਕਰੇ ਨਾਲ ਹੋਇਆ ਹੈ। ਦੋਵਾਂ ਨੇ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀਆਂ ਦੀ ਮੌਜੂਦਗੀ ਵਿੱਚ ਇੱਕ ਦੂਜੇ ਦਾ ਹੱਥ ਫੜਿਆ। ਵਿਆਹ ਤੋਂ ਬਾਅਦ ਦੀਆਂ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ। ਆਮਿਰ ਖਾਨ ਆਪਣੀ ਬੇਟੀ ਅਤੇ ਜਵਾਈ ਨਾਲ ਤਸਵੀਰਾਂ ਕਲਿੱਕ ਕਰਦੇ ਨਜ਼ਰ ਆ ਰਹੇ ਹਨ।