Amritpal Singh latest news: ਕਿੱਥੇ ਹੈ ਅੰਮ੍ਰਿਤਪਾਲ ਸਿੰਘ? ਕੌਣ ਸੀ ਇਨੋਵਾ ਗੜੀ `ਚ ਜੋ ਤੋੜ ਕੇ ਲੰਘੇ ਪੁਲਿਸ ਦਾ ਬੈਰੀਕੇਡ?
Wed, 29 Mar 2023-11:39 am,
Amritpal Singh latest news: ਹੁਸ਼ਿਆਰਪੁਰ ਦੇ ਇੱਕ ਪਿੰਡ ਮਾਰਨਾਈਆਂ ਨੂੰ ਪੁਲਿਸ ਨੇ ਘਰਿਆ ਹੈ। ਦੇਰ ਰਾਤ ਪੁਲਿਸ ਦਾ ਬੈਰੀਕੇਡ ਤੋੜ ਕੇ ਇਕ ਇਨੋਵਾ ਕਾਰ ਨਿਕਲੀ ਤੇ ਗੱਡੀ ਛੱਡ ਕੇ ਭੱਜੇ ਤਿੰਨ ਸ਼ੱਕੀ ਵਿਆਕਤੀ ਅੰਮ੍ਰਿਤਪਾਲ ਸਿੰਘ ਜਾਂ ਉਸਦੇ ਸਾਥੀ ਹੋਣ ਦੀ ਆਸ਼ੰਕਾ ਜਿਤਾਈ ਜਾ ਰਹੀ ਹੈ। ਪੁਲਿਸ ਨੇ ਫਗਵਾੜਾ ਤੋਂ ਹੁਸ਼ਿਆਰਪੁਰ ਮਾਰਗ ਸੀਲ ਕੀਤਾ ਹੈ। ਪੁਲਿਸ ਵਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਅੱਜ ਸ਼ਾਮ ਨੂੰ ਕਾਊਂਟਰ ਇੰਟੈਲੀਜੈਂਸ ਦੀ ਟੀਮ ਵਲੋਂ ਇੱਕ ਚਿੱਟੇ ਰੰਗ ਦੀ ਇਨੋਵਾ ਕਾਰ ਦਾ ਪਿੱਛਾ ਕੀਤਾ ਗਿਆ। ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਸ਼ੱਕ ਸੀ ਕਿ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ 'ਇਸ ਇਨੋਵਾ ਕਾਰ ਹੋ ਸਕਦੇ ਹਨ। ਇਨੋਵਾ ਕਾਰ ਦਾ ਜਦੋਂ ਪਿੱਛਾ ਕੀਤਾ ਗਿਆ ਤਾ ਮੁਲਜ਼ਮ ਕਾਰ ਨੂੰ ਗੁਰਦੁਆਰਾ ਭਾਈ ਚੈਂਚਲ ਸਿੰਘ ਵਿਖੇ ਛੱਡ ਕੇ ਫ਼ਰਾਰ ਹੋ ਗਏ। ਵੀਡੀਓ 'ਚ ਲਵੋਂ ਪੂਰੀ ਜਾਣਕਾਰੀ..