Amritpal Singh latest news: ਅੰਮ੍ਰਿਤਪਾਲ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੁਰੱਖਿਆ ਹੋਈ ਹੋਰ ਕੜੀ, ਵੇਖੋ ਇਹ ਤਸਵੀਰਾਂ
Mar 30, 2023, 18:26 PM IST
Amritpal Singh latest news: 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋ ਦਮਦਮਾ ਸਾਹਿਬ ਵਿਖੇ ਆਤਮ ਸਮਰਪਣ ਕਰਨ ਦੀਆਂ ਚਰਚਾਵਾਂ ਨੂੰ ਲੈ ਕੇ ਅੱਜ ਦੂਜੇ ਦਿਨ ਵੀ ਤਲਵੰਡੀ ਸਾਬੋ ਵਿਖੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤੈਨਾਤ ਕੀਤੀ ਹੋਈ ਹੈ। ਤਲਵੰਡੀ ਸਾਬੋ ਤੇ ਬਠਿੰਡਾ ਰੋਡ ਤੇ ਬਕਤਰ ਬੰਦ ਅਤੇ ਬੁਲਟ ਪਰੂਫ ਗੱਡੀਆਂ ਸਮੇਤ ਵੱਡੀ ਗਿਣਤੀ ਵਿਚ ਬੀਐਸਐਫ ਤੈਨਾਤ ਕੀਤੀ ਹੋਈ ਹੈ। ਸ਼ਾਮ ਸਮੇਂ ਅੰਮ੍ਰਿਤਪਾਲ ਦੀ ਵੀਡੀਓ ਹੋਣ ਤੋਂ ਬਾਅਦ ਸੁਰੱਖਿਆ ਹੋਰ ਕੜੀ ਕਰ ਦਿੱਤੀ ਗਈ ਹੈ ਤਲਵੰਡੀ ਸਾਬੋ ਵਿਖੇ ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ ਹੈ, ਵੀਡੀਓ ਵੇਖੋ ਤੇ ਜਾਣੋ...