Amritpal Singh surrender: ਆਤਮ ਸਮਰਪਣ ਲਈ ਤਿਆਰ Amritpal Singh, ਪੰਜਾਬ ਪੁਲਿਸ ਸਾਹਮਣੇ ਰੱਖੀਆਂ 4 ਸ਼ਰਤਾਂ
Mar 29, 2023, 17:29 PM IST
Amritpal Singh surrender: ਅੰਮ੍ਰਿਤਪਾਲ ਸਿੰਘ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। 'ਵਾਰਿਸ ਪੰਜਾਬ ਦੇ' ਦਾ ਮੁਖੀ ਆਤਮ ਸਮਰਪਣ ਕਰਨ ਲਈ ਤਿਆਰ ਹੈ ਪਰ ਉਸ ਦੀਆਂ 4 ਸ਼ਰਤਾਂ ਹਨ। ਅੰਮ੍ਰਿਤਪਾਲ ਨੇ ਪੰਜਾਬ ਪੁਲਿਸ ਅੱਗੇ 4 ਸ਼ਰਤਾਂ ਰੱਖੀਆਂ ਨੇ ਜਿਸਤੋਂ ਬਾਅਦ ਉਹ ਸਰੈਂਡਰ ਕਰ ਸਕਦਾ ਹੈ। ਅੰਮ੍ਰਿਤਪਾਲ ਸਿੰਘ ਦੀ ਪਹਿਲੀ ਸ਼ਰਤ ਇਹ ਹੈ ਕਿ ਉਸ 'ਤੇ ਲਗਾਇਆ ਗਿਆ NSA ਯਾਨੀ ਨੈਸ਼ਨਲ ਸਕਿਓਰਿਟੀ ਐਕਟ ਹਟਾਇਆ ਜਾਵੇ, ਉਸ ਦੀ ਦੂਜੀ ਸ਼ਰਤ ਇਹ ਹੈ ਕਿ ਉਸ ਦੀ ਗ੍ਰਿਫ਼ਤਾਰੀ ਨੂੰ ਆਤਮ-ਸਮਰਪਣ ਵਜੋਂ ਦਰਸਾਇਆ ਜਾਵੇ। ਅੰਮ੍ਰਿਤਪਾਲ ਸਿੰਘ ਦੀ ਤੀਜੀ ਸ਼ਰਤ ਹੈ ਕਿ ਉਸ ਨੂੰ ਪੰਜਾਬ ਦੀ ਜੇਲ੍ਹ ਵਿੱਚ ਹੀ ਰੱਖਿਆ ਜਾਵੇ ਤੇ ਚੌਥੀ ਸ਼ਰਤ ਕਿ ਉਸ ਨੂੰ ਜੇਲ੍ਹ ਜਾਂ ਪੁਲਿਸ ਹਿਰਾਸਤ ਵਿਚ ਕੁੱਟਿਆ ਨਹੀਂ ਜਾਣਾ ਚਾਹੀਦਾ। ਇਹ ਨੇ ਉਹ ਚਾਰ ਸ਼ਰਤਾਂ ਜੋ ਅਮ੍ਰਿਤਪਾਲ ਸਿੰਘ ਨੇ ਪੰਜਾਬ ਪੁਲਿਸ ਦੇ ਸਾਹਮਣੇ ਰੱਖੀਆਂ ਹਨ।