Amritpal Singh posters at Tarn Taran: ਅੰਮ੍ਰਿਤਪਾਲ ਸਿੰਘ ਦੀ ਭਾਲ `ਚ ਤਰਨਤਾਰਨ ਪੁਲਸ ਨੇ ਨਾਕੇ `ਤੇ ਲਗਾਏ ਪੋਸਟਰ, ਹਰ ਆਉਣ ਜਾਣ ਵਾਲੇ ਵਾਹਨਾਂ ਦੀ ਕੀਤੀ ਜਾ ਰਹੀ ਚੈਕਿੰਗ
Apr 13, 2023, 19:26 PM IST
Amritpal Singh posters at Tarn Taran: ਅੰਮ੍ਰਿਤਪਾਲ ਸਿੰਘ ਦੀ ਭਾਲ 'ਚ ਤਰਨਤਾਰਨ ਪੁਲਸ ਨੇ ਨਾਕੇ 'ਤੇ ਪੋਸਟਰ ਲਗਾਏ ਹਨ ਤੇ ਸਖ਼ਤੀ ਵਧਾ ਦਿੱਤੀ ਹੈ। ਸਰਹੱਦੀ ਜ਼ਿਲ੍ਹਾ ਤਰਨ ਤਾਰਨ ਵਿਚ ਅੰਮ੍ਰਿਤਪਾਲ ਸਿੰਘ ਦੀ ਭਾਲ ਅਤੇ ਉਸ ਦੀ ਸੂਚਨਾ ਦੇਣ ਲਈ ਨੰਬਰ ਪੁਲਿਸ ਵੱਲੋਂ ਜਾਰੀ ਕੀਤੇ ਗਏ ਹਨ ਅਤੇ ਹਰ ਨਾਕੇ ਉਪਰ ਉਸਦੇ ਪੋਸਟਰ ਲਗਾਏ ਗਏ ਹਨ। ਤਰਣ ਤਾਰਣ ਦੇ ਹਰ ਐਂਟਰੀ ਅਤੇ ਏਗਜ਼ੀਟ ਪੁਆਇੰਟ ਉੱਤੇ ਹਾਇਟੈਕ ਨਾਕੇਬੰਦੀ ਕਰਕੇ ਆ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।