Amritsar News: ਐਕਸੀਡੈਂਟ ਪੀੜਤਾਂ ਲਈ ਮਦਦ ਲਈ `ਫਰਿਸ਼ਤੇ` ਬਣ ਆਏ ਕੁਲਦੀਪ ਸਿੰਘ ਧਾਲੀਵਾਲ
Amritsar Accident News: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਆਹਮੋ ਸਾਹਮਣੇ ਕਾਰਾਂ ਦਾ ਐਕਸੀਡੈਂਟ ਹੋ ਗਿਆ। ਇਸ ਹਾਦਸੇ ਵਿੱਚ ਇੱਕ ਮਾਤਾ, ਛੋਟਾ ਬੱਚਾ ਅਤੇ ਨਾਲ ਹੋਰ ਕਾਰ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਹੁਣ ਉਹਨਾਂ ਇਲਾਜ ਚੱਲ ਰਿਹਾ ਹੈ। ਹਾਦਸੇ ਵਾਲੀ ਥਾਂ ਉੱਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਪਹੁੰਚੇ ਹਨ। ਇਸ ਬਾਰੇ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਟਵਿੱਟਰ ਉੱਤੇ ਸਾਂਝਾ ਕੀਤੀ ਹੈ। ਉਹਨਾਂ ਨੇ ਲਿਖਿਆ ਹੈ ਕਿ ਅੱਜ ਰਾਤੀਂ ਅਜਨਾਲਾ ਅੰਮ੍ਰਿਤਸਰ ਰੋਡ ‘ਤੇ ਆਹਮੋ ਸਾਹਮਣੇ ਕਾਰਾਂ ਦਾ ਇਕ ਵੱਡਾ ਐਕਸੀਡੈਂਟ ਹੋ ਗਿਆ ਜਿਸ ਵਿੱਚ ਇਕ ਮਾਤਾ, ਛੋਟਾ ਬੱਚਾ ਅਤੇ ਨਾਲ ਹੋਰ ਕਾਰ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ।