Amritsar Golden Gate: ਅੰਮ੍ਰਿਤਸਰ ਗੋਲਡਨ ਗੇਟ ਦੀ ਹਾਲਤ ਖਸਤਾ, ਉੱਗ ਗਏ ਜੰਗਲੀ ਬੂਟੇ, ਵੇਖੋ ਵੀਡੀਓ `ਚ ਹਾਲ
Amritsar Golden Temple: ਬੀਤੀਆਂ ਸਰਕਾਰਾਂ ਵੱਲੋਂ ਅੰਮ੍ਰਿਤਸਰ ਗੁਰੂ ਦੀ ਨਗਰੀ ਦੇ ਵਿੱਚ ਐਂਟਰ ਹੁੰਦਿਆਂ ਹੀ ਗੋਲਡਨ ਗੇਟ ਦੇ ਰੂਪ ਦੇ ਵਿੱਚ ਸ਼ਾਨਦਾਰ ਐਂਟਰਸ ਬਣਾਈ ਗਈ ਸੀ ਜਿਸ ਗੋਲਡਨ ਗੇਟ ਦੇ ਹਾਲਾਤ ਹੁਣ ਕੁਝ ਖਾਸ ਚੰਗੇ ਦਿਖਾਈ ਨਹੀਂ ਦੇ ਰਹੇ। ਗੋਲਡਨ ਗੇਟ ਦੇ ਬਹੁਤ ਹਿੱਸਿਆਂ ਵਿੱਚ ਜੰਗ ਲੱਗਾ ਅਤੇ ਗੋਲਡਨ ਗੇਟ ਦੇ ਚਾਰੇ ਪਿੱਲਰ ਵੀ ਖਸਤਾ ਹੋਏ ਹਨ। ਗੋਲਡਨ ਗੇਟ ਦੇ ਚਾਰੋ ਪਿਲਰਾਂ ਉੱਤੇ ਜੰਗਲੀ ਬੂਟੇ ਉੱਗ ਗਏ। ਪੰਛੀਆਂ ਨੇ ਗੋਲਡਨ ਗੇਟ ਦੇ ਵਿੱਚ ਆਲਣੇ ਬਣਾਏ ਹੋਏ ਹਨ। ਜੇਕਰ ਸਮੇਂ ਸਿਰ ਗੋਲਡਨ ਗੇਟ ਦੀ ਮੁਰੰਮਤ ਜਾ ਫੇਰ ਸਾਂਭ ਸੰਭਾਲ ਨਾ ਕੀਤੀ ਗਈ ਤਾਂ ਵੱਡਾ ਹਾਦਸਾ ਹੋ ਸਕਦਾ ਹੈ।