Amritsar News: ਲਾੜੀ ਨੂੰ ਵਿਆਹੁਣ ਊਠ `ਤੇ ਆਇਆ ਲਾੜਾ, ਗੱਡੀਆਂ ਛੱਡ ਬਰਾਤੀ ਵੀ ਬੈਠ ਗਏ ਹਾਥੀ `ਤੇ
Amritsar Groom wedding: ਪੰਜਾਬ ਦੇ ਅੰਮ੍ਰਿਤਸਰ ਵਿੱਚ ਲਾੜਾ ਲਾੜੀ ਨੂੰ ਵਿਆਹੁਣ ਲਈ ਊਠ 'ਤੇ ਆਇਆ ਹੈ।ਗੱਡੀਆਂ ਛੱਡ ਬਰਾਤੀ ਵੀ ਹਾਥੀ 'ਤੇ ਬੈਠ ਗਏ ਹਨ। ਦੱਸ ਦਈਏ ਕਿ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਪਿੰਡ ਛੀਨਾ ਵਿਖੇ ਵਿਆਹ ਵਾਲਾ ਮੁੰਡਾ ਊਠ ‘ਤੇ ਸਵਾਰ ਹੋ ਕੇ ਪਹੁੰਚਿਆ। ਅੰਮ੍ਰਿਤਸਰ ਦੀਆਂ ਸੜਕਾਂ 'ਤੇ ਅਨੋਖੀ ਹੀ ਬਰਾਤ ਵੇਖਣ ਨੂੰ ਮਿਲੀ ਹੈ। ਲਾੜਾ ਘੋੜੀ 'ਤੇ ਨਹੀਂ, ਸਗੋਂ ਊਠ 'ਤੇ ਵਿਆਹ ਲਈ ਰਵਾਨਾ ਹੋਇਆ। ਪਰਿਵਾਰ ਅਤੇ ਰਿਸ਼ਤੇਦਾਰ ਵੀ ਬੈਂਡ ਦੀ ਧੁਨ 'ਤੇ ਨੱਚ ਰਹੇ ਸਨ। ਅਜਨਾਲਾ ਦੇ ਪਿੰਡ ਸਰਜੂਰ ਦੇ ਵਸਨੀਕ ਸਤਨਾਮ ਸਿੰਘ ਨੇ ਆਪਣੇ ਵਿਆਹ ਵਿੱਚ ਮਹਿੰਗੇ ਵਾਹਨਾਂ ਦੀ ਬਜਾਏ ਊਠ ਅਤੇ ਹਾਥੀ ਦੀ ਸਵਾਰੀ ਕਰਨ ਦਾ ਫੈਸਲਾ ਕੀਤਾ ਹੈ।