Amritsar Maghi Mela 2024: ਠੰਡ `ਤੇ ਭਾਰੀ ਪਈ ਸ਼ਰਧਾ, ਮਾਘੀ ਮੌਕੇ ਵੱਡੀ ਗਿਣਤੀ `ਚ ਸ੍ਰੀ ਦਰਬਾਰ ਸਾਹਿਬ ਉਮੜੀ ਸੰਗਤ
Amritsar Maghi Mela 2024: ਕੜਾਕੇ ਦੀ ਠੰਡ ਵਿੱਚ ਵੀ ਸੰਗਤਾਂ ਗੁਰੂ ਘਰਾਂ 'ਚ ਨਤਮਸਤਕ ਹੋ ਰਹੀਆਂ ਹਨ। ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਨਤਮਸਤਕ ਹੋਣ ਲਈ ਪਹੁੰਚੀਆਂ ਹਨ। ਮਾਘੀ ਦਾ ਤਿਉਹਾਰ ਇੱਕ ਪਵਿੱਤਰ ਤਿਉਹਾਰ ਹੈ ਜਿਸ ਦੀ ਮਹੱਤਤਾ ਕਾਫੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਆਈਆਂ ਸੰਗਤਾਂ ਨੇ ਕਿਹਾ ਕਿ ਅੱਜ ਪਵਿੱਤਰ ਦਿਹਾੜੇ ਮਾਘੀ ਦੇ ਦਿਨ ਅਸੀਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਵਾਸਤੇ ਆਏ ਹਾਂ ਅਤੇ ਅਰਦਾਸ ਬੇਨਤੀ ਕਰਦੇ ਹਾਂ ਕਿ ਪਰਮਾਤਮਾ ਸਰਬੱਤ ਦਾ ਭਲਾ ਕਰੇ।