Murder in Amritsar: ਨਸ਼ੇ ਦੀ ਲੋਰ `ਚ ਪੋਤਰਾ ਕਰ ਬੈਠਾ ਦਾਦੀ ਦਾ ਬੇਰਹਿਮੀ ਨਾਲ ਕਤਲ, ਸ੍ਰੀ ਸਾਹਿਬ ਨਾਲ ਕਈ ਕੀਤਾ ਵਾਰ
May 05, 2023, 11:26 AM IST
Murder in Amritsar: ਅੰਮ੍ਰਿਤਸਰ ਦੇ ਪਿੰਡ ਬੱਗਾ ਕਲਾਂ 'ਚ ਰਿਸ਼ਤਿਆਂ ਨੂੰ ਤਾਰ ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇੱਕ ਪੋਤਰੇ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਆਪਣੀ ਬਜ਼ੁਰਗ ਦਾਦੀ ਜੋਗਿੰਦਰ ਕੌਰ ਦਾ ਕਤਲ ਕਰ ਦਿੱਤਾ। ਜਿਸ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਵੀ ਕਰ ਲਿਆ ਗਿਆ। ਇਸ ਮਾਮਲੇ ਸੰਬੰਧਿਤ ਪ੍ਰੈੱਸ ਕਾਨਫਰੰਸ ਕਰਦੇ ਹੋਏ ਡੀ਼ਐਸ਼ਪੀ ਸੰਜੀਵ ਕੁਮਾਰ ਨੇ ਦੱਸਿਆ ਕਿ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਬੱਗਾ ਕਲਾਂ ਦੇ ਰਹਿਣ ਵਾਲੇ ਬਲਦੇਵ ਸਿੰਘ ਨੇ ਪੁਲਿਸ ਜਾਣਕਾਰੀ ਦਿੱਤੀ ਕਿ ਉਹ ਆਪਣੇ ਸਹੁਰੇ ਗਿਆ ਹੋਇਆ ਸੀ ਤੇ ਉਸ ਦਾ ਇੱਕ ਪੁੱਤਰ ਘਰ ਮੌਜੂਦ ਸੀ। ਪੁੱਤਰ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਦਾਦੀ ਮਾਤਾ ਨਾਲ ਘਟਨਾ ਵਾਪਰ ਗਈ ਹੈ। ਜਦੋਂ ਮਾਤਾ ਦੇ ਪੁੱਤਰ ਮਨਤੇਜ ਸਿੰਘ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਓਹਨੇ ਕਤਲ ਦਾ ਇਲਜ਼ਾਮ ਕਬੂਲ ਕੀਤਾ। ਓਹਨੇ ਦੱਸਿਆ ਕਿ ਮੇਰੇ ਦੋਸਤ ਨੇ ਕਿਹਾ ਕਿ ਤੇਰੀ ਦਾਦੀ ਤੇਰੇ ਵਿਦੇਸ਼ ਜਾਣ ਲਈ ਰਾਜ਼ੀ ਨਹੀਂ ਹੈ ਉਸਨੇ ਨਸ਼ੇ ਦੀ ਲੋਰ 'ਚ ਆ ਕੇ ਦਾਦੀ ਦਾ ਸ੍ਰੀ ਸਾਹਿਬ ਨਾਲ ਕਤਲ ਕਰ ਦਿੱਤਾ। ਪੁਲਿਸ ਨੂੰ ਮੁੰਡੇ ਦਾ ਦੋ ਦਿਨ ਦਾ ਰਿਮਾਂਡ ਹਾਸਿਲ ਹੋਇਆ ਹੈ ਤਾਕਿ ਹੋਰ ਜਾਣਕਾਰੀ ਹਾਸਿਲ ਹੋ ਸਕੇ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਮਾਤਾ ਜੋਗਿੰਦਰ ਕੌਰ ਦੀ ਉਮਰ 85 ਸਾਲ ਦੇ ਕਰੀਬ ਹੈ।