ਟ੍ਰੈਫਿਕ ਪੁਲਿਸ ਨਾਲ ਉਲਝਿਆ ਬੰਦਾ, ਪਾੜ ਦਿੱਤੀ ਵਰਦੀ, ਵੇਖੋ ਇਹ ਮਹਾ ਹੰਗਾਮੇ ਦੀ ਵੀਡੀਓ
May 16, 2023, 19:52 PM IST
ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਬਿਲਕੁਲ ਸਾਮ੍ਹਣੇ ਟ੍ਰੈਫਿਕ ਪੁਲਸ ਅਤੇ ਇੱਕ ਵਿਅਕਤੀ ਵਿੱਚ ਹੋਈ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਜਗਤਾਰ ਸਿੰਘ ਨਾਮ ਦੇ ਵਿਅਕਤੀ ਨੇ ਏ ਐਸ ਆਈ ਅਮਰੀਕ ਸਿੰਘ ਟ੍ਰੈਫਿਕ ਦੀ ਡਿਊਟੀ ਦੌਰਾਨ ਵਰਦੀ ਪਾੜ ਦਿੱਤੀ। ਜਗਤਾਰ ਸਿੰਘ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਥਾਣੇ ਲਿਜਾਇਆ ਗਿਆ ਹੈ। ਮੁਲਾਜ਼ਮ ਨੇ ਟ੍ਰੈਫਿਕ ਨਿਯਮ ਦੀ ਉਲੰਘਣਾ ਕਰਨ ਤੇ ਰੋਕਿਆ ਤਾਂ ਵਿਅਕਤੀ ਨੂੰ ਗੁੱਸਾ ਆ ਗਿਆ ਜਿਸ ਕਰਕੇ ਸੜਕ ਤੇ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ।