Amritsar Blast: ਅੰਮ੍ਰਿਤਸਰ ਦੇ ਥਾਣੇ `ਚ ਫਿਰ ਹੋਇਆ ਧਮਾਕਾ, ਸੁਣੋ ਇਸ ਧਮਾਕੇ ਬਾਰੇ ਕਮਿਸ਼ਨਰ ਭੁੱਲਰ ਨੇ ਕੀ ਕਿਹਾ?
Amritsar Blast: ਪੰਜਾਬ ਦੇ ਅੰਮ੍ਰਿਤਸਰ 'ਚ ਮੰਗਲਵਾਰ (17 ਦਸੰਬਰ) ਨੂੰ ਸਵੇਰੇ 3.15 ਵਜੇ ਇਸਲਾਮਾਬਾਦ ਥਾਣੇ 'ਚ ਧਮਾਕਾ ਹੋਇਆ। ਇਸ ਮਗਰੋਂ ਪੁਲਿਸ ਨੇ ਥਾਣੇ ਦਾ ਗੇਟ ਬੰਦ ਕਰ ਦਿੱਤਾ। ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਥਾਣਿਆਂ 'ਚ ਧਮਾਕੇ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਧਮਾਕੇ ਹੋ ਚੁੱਕੇ ਹਨ। ਏਸੀਪੀ ਜਸਪਾਲ ਸਿੰਘ ਨੇ ਕਿਹਾ ਕਿ ਕੋਈ ਧਮਾਕਾ ਨਹੀਂ ਹੋਇਆ ਹੈ। ਇੱਕ ਆਵਾਜ਼ ਆਈ ਹੈ, ਇਸਦੀ ਜਾਂਚ ਚੱਲ ਰਹੀ ਹੈ। ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸੂਚਨਾ ਮਿਲਣ ਮਗਰੋਂ ਥਾਣੇ ਪਹੁੰਚ ਕੇ ਮਾਮਲੇ ਬਾਰੇ ਪੂਰੀ ਜਾਣਕਾਰੀ ਦਿੱਤੀ।