Amritsar Weather Update: ਅੰਮ੍ਰਿਤਸਰ `ਚ ਸੰਘਣੀ ਧੁੰਦ ਦੇ ਬਾਵਜੂਦ ਨਤਮਸਤਕ ਹੋਈਆਂ ਸੰਗਤਾਂ, ਵੇਖੋ ਸ੍ਰੀ ਹਰਿਮੰਦਰ ਸਾਹਿਬ ਦਾ ਅਦਭੁੱਤ ਨਜ਼ਾਰਾ
Amritsar Weather Update: ਅੰਮ੍ਰਿਤਸਰ ਵਿਖੇ ਠੰਡ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਭਾਰੀ ਧੁੰਦ ਪਈ ਹੈ। ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਲਈ ਪੁੱਜੇ ਹਨ। ਕੋਹਰੇ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੁੰਦ 'ਚ ਢੱਕਿਆ ਨਜ਼ਰ ਆਇਆ ਹੈ। ਸ਼ਰਧਾਲੂਆਂ ਦੀ ਆਸਥਾ 'ਤੇ ਠੰਢ ਦਾ ਕੋਈ ਅਸਰ ਨਹੀਂ ਹੋਇਆ। ਗੁਰੂ ਘਰ ਦੀ ਆਸਥਾ ਠੰਡ ਉੱਤੇ ਭਾਰੀ ਪੈ ਰਹੀ ਹੈ। ਦੇਸ਼- ਵਿਦੇਸ਼ ਤੋਂ ਸ਼ਰਧਾਲੂ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁਹੰਚ ਰਹੇ ਹਨ।