Amritsar Weather Video: ਅੰਮ੍ਰਿਤਸਰ `ਚ ਸਰਦੀਆਂ ਦੀ ਪਹਿਲੀ ਸੰਘਣੀ ਧੁੰਦ, ਵੀਜੀਬਿਲਟੀ ਹੋਈ ਘੱਟ, ਵੇਖੋ ਵੀਡੀਓ
रिया बावा Wed, 13 Nov 2024-12:26 pm,
Amritsar Weather Video: ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਪੰਜ ਜਿਲ੍ਹਿਆ ਦੇ ਵਿੱਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਵਿੱਚ ਵੀ ਧੁੰਦ ਅਤੇ ਸਮੋਗ ਦੇਖਣ ਨੂੰ ਮਿਲੀ ਰਹੀ ਹੈ। ਸਵੇਰ ਵੇਲੇ ਹੀ ਲੋਕਾਂ ਦੇ ਵੱਲੋਂ ਆਪਣੀ ਗੱਡੀਆਂ ਦੀ ਫੋਗ ਲਾਈਟਾਂ ਅਤੇ ਹੈਡ ਲਾਈਟਾਂ ਆਨ ਕਰ ਦਿੱਤੀਆਂ ਗਈਆਂ ਹਨ। ਅੰਮ੍ਰਿਤਸਰ ਜ਼ਿਲ੍ਹੇ ਦੇ ਏਅਰ ਕੁਆਲਿਟੀ ਇੰਟੈਕਸ ਅੱਜ ਵੀ 200 ਤੋਂ ਉੱਪਰ ਚੱਲ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅੱਖਾਂ ਦੇ ਵਿੱਚ ਵੀ ਖਰਾਸ਼ ਹੋ ਰਹੀ ਹੈ। ਕਿਸਾਨਾਂ ਦੇ ਵੱਲੋਂ ਲਗਾਤਾਰ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਜਿਸ ਕਰਕੇ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਅਤੇ ਅੰਮ੍ਰਿਤਸਰ ਸ਼ਹਿਰ ਦੀ ਆਬੋ ਹਵਾ ਖਰਾਬ ਹੋ ਰਹੀ ਹੈ।