Amritsar Drugs News: ਅੰਮ੍ਰਿਤਸਰ `ਚ ਨਸ਼ੇ `ਚ ਧੁੱਤ ਲੜਕੀ ਦੀ ਦੇਖੋ ਵੀਡੀਓ
Amritsar Drugs News Today: ਅੰਮ੍ਰਿਤਸਰ ਦੇ ਵਿੱਚ ਨਸ਼ੇ ਦਾ ਸੇਵਨ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਅੰਮ੍ਰਿਤਸਰ ਵਿੱਚ ਹਾਲਾਤ ਇਹ ਹਨ ਕਿ ਨੌਜਵਾਨ ਮੁੰਡਿਆਂ ਦੇ ਨਾਲ-ਨਾਲ ਹੁਣ ਕੁੜੀਆਂ ਅਤੇ ਔਰਤਾਂ ਵੀ ਚਿੱਟੇ ਦੇ ਟੀਕੇ ਲਗਾਉਂਦੀਆਂ ਹੋਈਆਂ ਨਜ਼ਰ ਆਉਂਦੀਆਂ ਹਨ। ਇਸ ਵੀਡੀਓ 'ਚ ਇਹ ਔਰਤ ਲੋਪੋਕੇ ਦੀ ਰਹਿਣ ਵਾਲੀ ਹੈ ਅਤੇ ਇਸ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ। ਇਸ ਦਾ ਕਹਿਣਾ ਹੈ ਕਿ ਛੇਹਰਟਾ ਦੇ ਵਿਖੇ ਚਿੱਟਾ ਸ਼ਰੇਆਮ ਵਿਕਦਾ ਹੈ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ। ਉਹ ਕਹਿੰਦੀ ਹੈ ਕਿ ਉਸਨੇ ਛੇਹਰਟਾ ਦੇ ਇਲਾਕੇ ਘੰਨੂਪੁਰ ਮੋੜ ਤੋਂ 200 ਰੁਪਏ ਦਾ ਚਿੱਟਾ ਖਰੀਦਿਆ ਸੀ ਅਤੇ ਬਾਅਦ ਵਿੱਚ ਇਸ ਦਾ ਟੀਕਾ ਲਗਾਇਆ।