Amul Milk Price Increase: ਅਮੁਲ ਕੰਪਨੀ ਵਲੋਂ ਮੁੜ ਦੁੱਧ ਦੇ ਰੇਟ `ਚ ਇਜ਼ਾਫਾ, 3 ਰੁਪਏ ਪ੍ਰਤੀ ਲੀਟਰ ਤੱਕ ਵਧੀ ਕੀਮਤ
Feb 03, 2023, 11:00 AM IST
Amul Milk Price Increase: ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ ਅਮੂਲ ਨੇ ਦੁੱਧ ਦੀਆਂ ਕੀਮਤਾਂ ਵਿੱਚ 3 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕਰਨ ਦੀ ਘੋਸ਼ਣਾ ਕੀਤੀ ਹੈ। ਕੀਮਤ ਸੋਧ ਤੋਂ ਬਾਅਦ ਅਮੂਲ ਗੋਲਡ ਦੀਆਂ ਨਵੀਆਂ ਦਰਾਂ 66 ਰੁਪਏ ਪ੍ਰਤੀ ਲੀਟਰ ਹੋ ਜਾਣਗੀਆਂ। ਅਮੂਲ ਤਾਜ਼ਾ 1 ਲੀਟਰ ਦੁੱਧ ਦੀ ਕੀਮਤ 54 ਰੁਪਏ, ਅਮੂਲ ਗਊ ਦੁੱਧ 1 ਲੀਟਰ ਦੀ ਕੀਮਤ 56 ਰੁਪਏ ਅਤੇ ਅਮੂਲ ਏ2 ਮੱਝ ਦੇ ਦੁੱਧ ਦੀ ਪ੍ਰਤੀ ਲੀਟਰ ਕੀਮਤ 70 ਰੁਪਏ ਹੋਵੇਗੀ।