Anandpur Sahib Viral Video: ਖ਼ਾਲਸੇ ਦੀ ਧਰਤੀ `ਤੇ ਘੋੜ ਸਵਾਰੀ ਤੋਂ ਬਾਅਦ ਜ਼ਖ਼ਮੀ ਹੋਏ ਕਈ ਸਿੰਘ, ਵੇਖੋ ਵੀਡੀਓ
Anandpur Sahib Viral Video: ਹੋਲਾ ਮਹੱਲਾ ਆਪਣੀ ਅਮਿਤ ਛਾਪ ਛੱਡਦਾ ਹੋਇਆ ਅਗਲੇ ਸਾਲ ਦੇ ਲਈ ਸਮਾਪਤ ਹੋ ਗਿਆ। ਗੱਲ ਕਰੀਏ ਚਰਨ ਗੰਗਾ ਸਟੇਡੀਅਮ ਦੀ ਤਾਂ ਉਸ ਜਗ੍ਹਾ ਉੱਤੇ ਨਿਹੰਗ ਸਿੰਘ ਆਪਣੇ ਜੁਝਾਰੂ ਕਰਤਵ ਦਿਖਾਉਂਦੇ ਹਨ ਤੇ ਘੋੜ ਸਵਾਰੀ ਦਾ ਪ੍ਰਦਰਸ਼ਨ ਕਰਦੇ ਨੇ ਲੇਕਿਨ ਸ਼ਰਧਾਲੂਆਂ ਵੱਲੋਂ ਉਹਨਾਂ ਦੇ ਰਸਤੇ ਵਿੱਚ ਕੀਤੀ ਗਈ ਰੁਕਾਵਟ ਕਿਤੇ ਨਾ ਕਿਤੇ ਘਟਨਾਵਾਂ ਦਾ ਕਾਰਨ ਬਣਦੀ ਹੈ। ਅੱਧਾ ਦਰਜਨ ਤੋਂ ਵੱਧ ਜ਼ਖ਼ਮੀ ਹੋਣ ਦੇ ਮਾਮਲੇ ਅੱਜ ਸਾਹਮਣੇ ਆਏ ਹਨ। ਜੁਝਾਰੂ ਕਲਾ ਦਾ ਪਰਦਰਸ਼ਨ ਕਰਦਾ ਹੋਇਆ ਨਿਹੰਗ ਸਿੰਘ ਘੋੜੇ ਤੋਂ ਗਿਰ ਕੇ ਜ਼ਖ਼ਮੀ ਹੋ ਗਿਆ ਜਿਸ ਦੀ ਲੱਤ ਉੱਤੇ ਗੰਭੀਰ ਸੱਟ ਲੱਗੀ ਇੱਥੇ ਹੀ ਨਹੀਂ ਯੁੱਧ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ। ਨਿਹੰਗ ਸਿੰਘਾਂ ਵੱਲੋਂ ਇੱਕ ਤੀਰ ਇੱਕ ਨੌਜਵਾਨ ਦੀ ਛਾਤੀ ਜਾ ਵੱਜਾ ਜਿਸਨੂੰ ਦੇਖਦੇ ਹੋਏ ਜ਼ਖ਼ਮੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ।