Anantnag Encounter: ਅਨੰਤਨਾਗ `ਚ ਸ਼ਹੀਦ ਹੋਏ ਰਾਈਫਲਮੈਨ ਰਵੀ ਕੁਮਾਰ ਦਾ ਮ੍ਰਿਤਕ ਦੇਹ ਪਹੁੰਚਿਆ ਕਿਸ਼ਤਵਾੜ, ਇਲਾਕੇ `ਚ ਸੋਕ ਦਾ ਮਾਹੌਲ
Anantnag Encounter, Rifleman Ravi Kumar: ਜੰਮੂ ਅਤੇ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਬੀਤੇ ਦਿਨ ਹੋਏ ਮੁਠਭੇੜ 'ਚ ਭਾਰਤ ਦੇ 4 ਜਵਾਨ ਸ਼ਹੀਦ ਹੋ ਗਏ ਜਿਨ੍ਹਾਂ ਵਿੱਚ 63 ਰਾਸ਼ਟਰੀ ਰਾਈਫਲਜ਼ (ਆਰ.ਆਰ.) ਦੇ ਸ਼ਹੀਦ ਰਾਈਫਲਮੈਨ ਰਵੀ ਕੁਮਾਰ ਦਾ ਵੀ ਨਾਮ ਸ਼ਾਮਿਲ ਹੈ। ਇਸ ਦੌਰਾਨ ਉਨ੍ਹਾਂ ਦੀ ਮ੍ਰਿਤਕ ਦੇਹ ਬੀਤੀ ਦੇਰ ਰਾਤ ਸੜਕ ਰਾਹੀਂ ਕਿਸ਼ਤਵਾੜ ਦੇ ਪਿੰਡ ਵਾਸਨੋਟੀ, ਗਲੀਗੜ੍ਹ, ਤ੍ਰਿਗਾਮ ਪਹੁੰਚੀ। ਇਸ ਦੌਰਾਨ ਮ੍ਰਿਤਕ ਦੇਹ ਨੂੰ ਪੂਰੇ ਸਨਮਾਨਾਂ ਨਾਲ ਸ਼ਹੀਦ ਦੇ ਘਰ ਤੋਂ ਸ਼ਮਸ਼ਾਨਘਾਟ (ਹਸਤੀ ਪੁਲ) ਤੱਕ ਲਿਜਾਇਆ ਜਾਵੇਗਾ, ਜਿੱਥੇ ਇਸ ਨੂੰ ਪੂਰਾ ਫੌਜੀ ਸਨਮਾਨ ਦਿੱਤਾ ਜਾਵੇਗਾ।