SMA Disease: 6 ਮਹੀਨੇ ਦੀ ਮਾਸੂਮ ਇਬਾਦਤ ਨਾਮੁਰਾਦ ਬਿਮਾਰੀ ਦੀ ਲਪੇਟ `ਚ ਆਈ; ਇਲਾਜ ਲਈ 14 ਕਰੋੜ ਰੁਪਏ ਦੀ ਲੋੜ, ਮਦਦ ਦੀ ਲਾਈ ਗੁਹਾਰ
SMA Disease: ਮੋਗਾ ਦੇ ਮਾਤਾ-ਪਿਤਾ ਨੇ ਆਪਣੇ 6 ਮਹੀਨੇ ਦੀ ਬੱਚੀ ਨੂੰ ਤੰਦਰੁਸਤ ਕਰਵਾਉਣ ਲਈ ਮਦਦ ਦੀ ਗੁਹਾਰ ਲਗਾਈ ਹੈ। ਮੋਗਾ ਦੇ ਸੁਖਪਾਲ ਸਿੰਘ ਦੀ ਛੋਟੀ ਬੇਟੀ ਇਬਾਦਤ ਕੌਰ ਸਪਾਈਨਲ ਮਸਕੂਲਰ ਐਟ੍ਰੋਫੀ (SMA) ਟਾਈਪ 1 ਤੋਂ ਪੀੜਤ ਹੈ। ਇਹ ਇੱਕ ਗੰਭੀਰ ਜਮਾਂਦਰੂ ਬਿਮਾਰੀ ਹੈ ਜੋ ਬਚਪਨ ਵਿੱਚ ਦਿਸਣ ਲੱਗ ਪੈਂਦੀ ਹੈ। ਐਸਐਮਏ ਟਾਈਪ-1 ਵਾਲੇ ਬੱਚਿਆਂ ਦੀ ਸੀਮਤ ਹਿਲਜੁਲ ਹੁੰਦੀ ਹੈ, ਉਹ ਬਿਨਾਂ ਸਹਾਰੇ ਨਹੀਂ ਬੈਠ ਸਕਦੇ ਤੇ ਸਾਹ ਲੈਣ, ਖਾਣ ਤੇ ਨਿਗਲਣ ਤੱਕ ਵਿੱਚ ਵੀ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ।