Sukhbir Badal Attack News: ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾਉਣ ਵਾਲੇ ਪੁਲਿਸ ਅਧਿਕਾਰੀ ਦਾ ਵੱਡਾ ਬਿਆਨ
ਰਵਿੰਦਰ ਸਿੰਘ Wed, 04 Dec 2024-2:26 pm,
Sukhbir Badal Attack News: ਸੁਖਬੀਰ ਸਿੰਘ ਬਾਦਲ ਦੀ ਸੁਰੱਖਿਆ ਵਿੱਚ ਤਾਇਨਾਤ ਏਐਸਾਈ ਜਸਬੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕਾਬਿਲੇਗੌਰ ਹੈ ਕਿ ਏਐਸਆਈ ਜਸਬੀਰ ਸਿੰਘ ਅੰਮ੍ਰਿਤਸਰ ਸਿਟੀ ਵਿੱਚ ਡਿਊਟੀ ਉਤੇ ਤਾਇਨਾਤ ਹਨ ਅਤੇ ਉਹ ਲੰਮੇ ਸਮੇਂ ਸੁਖਬੀਰ ਬਾਦਲ ਦੀ ਸੁਰੱਖਿਆ ਦਸਤਾ ਵਿੱਚ ਤਾਇਨਾਤ ਹਨ। ਅੱਜ ਹਰਿਮੰਦਰ ਸਾਹਿਬ ਵਿਖੇ ਨਾਰਾਇਣ ਸਿੰਘ ਚੌੜਾ ਨੂੰ ਸੁਖਬੀਰ ਬਾਦਲ ਵੱਲ ਸ਼ੱਕੀ ਹਾਲਾਤ ਵਿੱਚ ਵਧਦਾ ਦੇਖ ਉਨ੍ਹਾਂ ਨੇ ਰੋਕ ਲਿਆ। ਜਦੋਂ ਚੌੜਾ ਨੇ ਡੱਬ ਵਿਚੋਂ ਪਿਸਤੌਲ ਕੱਢਿਆ ਤਾਂ ਪੁਲਿਸ ਮੁਲਾਜ਼ਮ ਨੇ ਉਸ ਦੇ ਪਿਸਤੌਲ ਦਾ ਮੂੰਹ ਉਪਰ ਨੂੰ ਕਰ ਦਿੱਤਾ। ਇਸ ਦੌਰਾਨ ਹੋਰ ਪੁਲਿਸ ਮੁਲਾਜ਼ਮ ਅਤੇ ਲੋਕ ਵੀ ਇਕੱਠੇ ਹੋ ਗਏ।